ਰੂਪਨਗਰ ''ਚ ਕੋਰੋਨਾ ਦੇ 12 ਨਵੇਂ ਮਾਮਲੇ ਆਏ ਸਾਹਮਣੇ

07/13/2020 8:12:18 PM

ਰੂਪਨਗਰ,(ਸੱਜਣ ਸੈਣੀ)- ਜ਼ਿਲ੍ਹੇ 'ਚ ਅੱਜ ਜਿੱਥੇ ਇਕੱਠੇ ਹੀ 12 ਨਵੇਂ ਕੇਸ ਪਾਜ਼ੇਟਿਵ ਸਾਹਮਣੇ ਆਏ ਹਨ । ਜਿਸ ਦੇ ਬਾਅਦ ਹੁਣ ਜ਼ਿਲਾ ਰੂਪਨਗਰ 'ਚ ਕੋਰੋਨਾ ਐਕਟਿਵ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧਕੇ 41 ਹੋ ਚੁੱਕੀ ਹੈ।
ਇਨ੍ਹਾਂ•ਨਵੇਂ 12 ਕੇਸਾਂ 'ਚ ਇਕ (49 ਸਾਲ) ਕੇਸ ਉਪਰਾਲਾ ਬਰਮਪੁਰ (ਕਿਰਤਪੁਰ ਸਾਹਿਬ), 32 ਸਾਲ ਰੂਪਨਗਰ ਸਿਟੀ, 35 ਸਾਲ ਦੀ ਮਹਿਲਾ ਕਾਈਨੋਰ (ਮੋਰਿੰਡਾ), 42 ਸਾਲ ਦਾ ਵਿਅਕਤੀ ਨੰਗਲ ਤੋਂ, 6 ਕੇਸ ਅਨੰਦਪੁਰ ਸਾਹਿਬ ਦੇ ਹਨ, ਜਿਨ੍ਹਾਂ ਦੀ ਕਰਮਵਾਰ ਉਮਰ 51 ਸਾਲ ਦੀ ਮਹਿਲਾ, 29 ਸਾਲ ਦਾ ਵਿਅਕਤੀ, 31 ਸਾਲ ਤੇ 32 ਸਾਲ ਦੀਆਂ ਜਨਾਨੀਆਂ ,  5 ਸਾਲ ਦਾ ਬੱਚਾ , 11 ਸਾਲ  ਦੀ ਲੜਕੀ ਅਤੇ ਰੂਪਨਗਰ ਦੀ ਰੇਲਵੇ ਕਲੋਨੀ ਤੋਂ 42 ਸਾਲ ਦੀ ਜਨਾਨੀ,  57 ਸਾਲ ਦਾ ਵਿਅਕਤੀ ਰੂਪਨਗਰ ਤੋਂ ਸ਼ਾਮਲ ਹੈ। ਜਦਕਿ ਹੁਣ ਤੱਕ 111 ਵਿਅਕਤੀ ਸਿਹਤਮੰਦ ਹੋ ਚੁਕੇ ਹਨ।
ਸਿਵਲ ਸਰਜਨ ਰੂਪਨਗਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਹੁਣ ਜਿਲ੍ਹੇ•ਦੇ 15672 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ 'ਚੋਂ• 14902 ਦੀ ਰਿਪੋਰਟ ਨੈਗਟਿਵ ਪਾਈ ਗਈ ਹੈ ਅਤੇ ਹੁਣ ਤੱਕ ਜਿਲੇ•'ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 153 ਹੈ, ਜਿਨ੍ਹਾਂ 'ਚ•  ਐਕਟਿਵ ਕੇਸਾਂ ਦੀ ਗਿਣਤੀ 41 ਹੈ ਅਤੇ ਪੈਂਡਿੰਗ ਰਿਪੋਰਟਾਂ ਦੀ ਗਿਣਤੀ 617 ਹੈ ਅਤੇ ਸੋਮਵਾਰ ਨੂੰ ਨਵੇਂ 12 ਕੇਸ ਸਾਹਮਣੇ ਆਏ ਹਨ।

Deepak Kumar

This news is Content Editor Deepak Kumar