ਰੂਪਨਗਰ ''ਚ ਕੋਰੋਨਾ ਕਾਰਣ 2 ਲੋਕਾਂ ਦੀ ਮੌਤ, 6 ਪਾਜ਼ੇਟਿਵ

10/18/2020 2:15:23 AM

ਰੂਪਨਗਰ,(ਵਿਜੇ ਸ਼ਰਮਾ)- ਜ਼ਿਲ੍ਹੇ 'ਚ ਸ਼ਨੀਵਾਰ ਨੂੰ ਕੋਰੋਨਾ ਸੰਕ੍ਰਮਿਤ 2 ਲੋਕਾਂ ਦੀ ਮੌਤ ਅਤੇ 6 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਮਿਲਿਆ ਹੈ। ਡਿਪਟੀ ਕਮਿਸ਼ਨਰ ਰੂਪਨਗਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ ਹੁਣ ਤੱਕ 57145 ਸੈਂਪਲ ਲਏ, ਜਿਨ੍ਹਾਂ 'ਚੋਂ 54300 ਦੀ ਰਿਪੋਰਟ ਨੈਗੇਟਿਵ ਆਈ ਅਤੇ 1007 ਦੀ ਰਿਪੋਰਟ ਪੈਂਡਿੰਗ ਹੈ। 6 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਐਕਟਿਵ ਕੇਸਾਂ ਦਾ ਅੰਕੜਾ 229 ਹੋ ਗਿਆ ਹੈ। ਹੁਣ ਤੱਕ ਜ਼ਿਲ੍ਹੇ 'ਚ 2364 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2032 ਰਿਕਵਰ ਹੋਏ ਹਨ। ਕੋਰੋਨਾ ਤੋਂ ਠੀਕ ਹੋਣ ਵਾਲੇ ਅੱਜ 12 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਸਿਹਤ ਵਿਭਾਗ ਦੁਆਰਾ 608 ਸੈਂਪਲ ਲਏ ਗਏ ਹਨ।

ਕੋਰੋਨਾ ਕਾਰਣ ਅੱਜ ਹੋਈਆਂ ਦੋ ਮੌਤਾਂ ਨਾਲ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਸੰਕ੍ਰਮਿਤ ਹੋਈਆਂ ਮੌਤਾਂ ਦਾ ਅੰਕੜਾ 103 ਹੋ ਗਿਆ। ਜਿਹੜੇ ਲੋਕਾਂ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੇਟਵਿ ਪਾਈ ਗਈ, ਉਨ੍ਹਾਂ 'ਚ ਸ੍ਰੀ ਅਨੰਦਪੁਰ ਸਾਹਿਬ ਤੋਂ 3, ਭਰਤਗੜ੍ਹ ਤੋਂ 1, ਨੂਰਪੁਰਬੇਦੀ ਤੋਂ 1, ਰੂਪਨਗਰ ਤੋਂ 1 ਵਿਅਕਤੀ ਸ਼ਾਮਲ ਹੈ। ਕੋਰੋਨਾ ਸੰਕ੍ਰਮਿਤ ਹੋਈਆਂ ਦੋ ਮੌਤਾਂ 'ਚ ਪਹਿਲੀ ਮੌਤ 81 ਸਾਲਾ ਬਜ਼ੁਰਗ ਪੁਰਸ਼ ਨਿਵਾਸੀ ਨੰਗਲ ਟਾਊਨਸ਼ਿਪ ਦੀ ਹੋਈ ਜੋ ਫੋਰਟਿਸ ਹਸਪਤਾਲ ਮੋਹਾਲੀ 'ਚ ਜ਼ੇਰੇ ਇਲਾਜ ਅਧੀਨ ਸੀ। ਜਦਕਿ ਦੂਜੀ ਮੌਤ 63 ਸਾਲਾ ਮਹਿਲਾ ਨਿਵਾਸੀ ਖਲੀਦਪੁਰ ਦੀ ਹੋਈ ਜੋ ਰਜਿੰਦਰਾ ਹਸਪਤਾਲ ਪਟਿਆਲਾ 'ਚ ਜ਼ੇਰੇ ਇਲਾਜ ਸੀ।


 


Deepak Kumar

Content Editor

Related News