ਰਬੜ ਫੈਕਟਰੀ ''ਚ ਸ਼ਾਰਟ ਸਰਕਟ ਨਾਲ ਲੱਗੀ ਅੱਗ

10/09/2020 10:34:01 AM

ਜਲੰਧਰ (ਜ. ਬ.)— ਲੈਦਰ ਕੰਪਲੈਕਸ ਸਥਿਤ ਐੱਸ. ਐੱਸ. ਰਬੜ ਫੈਕਟਰੀ 'ਚ ਸ਼ਾਮ ਸਮੇਂ ਅਚਾਨਕ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਅਤੇ ਏ. ਸੀ. ਪੀ. ਵੈਸਟ ਪਲਵਿੰਦਰ ਸਿੰਘ ਅਤੇ ਐੱਸ. ਐੱਚ. ਓ. ਅਨਿਲ ਕੁਮਾਰ ਮੌਕੇ 'ਤੇ ਪਹੁੰਚੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 2 ਘੰਟੇ ਦੀ ਮੁਸ਼ੱਕਤ ਉਪਰੰਤ ਅੱਗ 'ਤੇ ਕਾਬੂ ਪਾਇਆ।

ਫੈਕਟਰੀ ਦੇ ਮਾਲਕ ਵਰਿੰਦਰ ਮੁਰਗਈ ਨੇ ਦੱਸਿਆ ਕਿ ਫੈਕਟਰੀ 'ਚ ਵੱਡੀ ਮਾਤਰਾ ਵਿਚ ਰਬੜ ਦਾ ਰਾਅ ਮਟੀਰੀਅਲ ਪਿਆ ਹੁੰਦਾ ਹੈ। ਸ਼ਾਮੀਂ ਸਾਢੇ 5 ਵਜੇ ਜਦੋਂ ਉਹ ਬਾਹਰ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਫੈਕਟਰੀ ਵਿਚ ਅੱਗ ਲੱਗ ਗਈ ਹੈ। ਅੱਗ ਫੈਕਟਰੀ ਵਿਚ ਲੱਗੇ ਇਕ ਬਲਬ ਤੋਂ ਸ਼ਾਰਟ ਸਰਕਟ ਕਾਰਨ ਨਿਕਲੀ ਚੰਗਿਆੜੀ ਤੋਂ ਲੱਗੀ, ਜੋ ਰਾਅ ਮਟੀਰੀਅਲ 'ਤੇ ਡਿੱਗਣ ਉਪਰੰਤ ਵੇਖਦੇ ਹੀ ਵੇਖਦੇ ਅੱਗ ਦੀਆਂ ਲਾਟਾਂ ਉੱਠਣ ਲੱਗੀਆਂ। ਫੈਕਟਰੀ ਵਿਚ ਤਾਇਨਾਤ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਸੂਚਿਤ ਕਰਨ 'ਤੇ ਉਨ੍ਹਾਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਜਿਨ੍ਹਾਂ ਨੇ ਸਖ਼ਤ ਮੁਸ਼ੱਕਤ ਉਪਰੰਤ ਅੱਗ 'ਤੇ ਕਾਬੂ ਪਾਇਆ। ਐੱਸ. ਐੱਚ. ਓ. ਅਨਿਲ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੈਕਟਰੀ ਦੇ ਮਾਲਕ ਵਰਿੰਦਰ ਮੁਰਗਈ ਦੇ ਬਿਆਨ ਦਰਜ ਕਰ ਲਏ ਗਏ ਹਨ।


shivani attri

Content Editor

Related News