ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ

12/23/2020 3:38:01 PM

ਜਲੰਧਰ (ਵਰੁਣ, ਜਤਿੰਦਰ, ਖੁਰਾਣਾ)— ਸਥਾਨਕ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖਾਦੀ ਬੋਰਡ ਦੇ ਡਾਇਰੈਕਟਰ ਅਤੇ ਕਾਂਗਰਸੀ ਆਗੂ ਮੇਜਰ ਸਿੰਘ ਨੇ ਸਿਮਰਨਜੀਤ ’ਤੇ ਬਲੈਕ-ਮੇਲੰਿਗ ਅਤੇ ਹੋਰ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰਵਾਈ ਸੀ।

ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਵੀ ਪੁਲਸ ਸਿਮਰਨਜੀਤ ਨੂੰ ਫੜਨ ਲਈ ਕੋਸ਼ਿਸ਼ ਨਹੀਂ ਕਰ ਰਹੀ ਸੀ, ਜਿਸ ’ਤੇ ਮੇਜਰ ਸਿੰਘ ਨੇ ਬੀਤੇ ਦਿਨੀਂ ਕਾਂਗਰਸੀ ਕੌਂਸਲਰਾਂ ਅਤੇ ਸਮਰਥਕਾਂ ਨੂੰ ਨਾਲ ਲੈ ਕੇ ਪੁਲਸ ਥਾਣੇ ਦਾ ਘਿਰਾਓ ਕੀਤਾ ਸੀ ਅਤੇ ਕਈ ਘੰਟੇ ਉੱਥੇ ਧਰਨਾ ਵੀ ਦਿੱਤਾ ਗਿਆ। ਪੁਲਸ ’ਤੇ ਸਿਆਸੀ ਦਬਾਅ ਵਧਦਾ ਦੇਖ ਕੇ ਸਿਮਰਨਜੀਤ ਸਿੰਘ ਨੇ ਅਦਾਲਤ ਦਾ ਰੁਖ਼ ਕਰ ਲਿਆ ਸੀ ਅਤੇ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਜਿਸ ’ਤੇ ਅੱਜ ਸੁਣਵਾਈ ਹੋਈ। ਸਿਮਰਨਜੀਤ ਸਿੰਘ ਵੱਲੋਂ ਐਡਵੋਕੇਟ ਸੰਜੀਵ ਬਾਂਸਲ ਪੇਸ਼ ਹੋਏ, ਜਿਨ੍ਹਾਂ ਅਦਾਲਤ ਅੱਗੇ ਜ਼ੋਰਦਾਰ ਤਰਕ ਦਿੰਦਿਆਂ ਦੱਸਿਆ ਕਿ ਸਿਮਰਨਜੀਤ ਨੇ 2017 ਤੋਂ 2020 ਤੱਕ ਕੱਟੀਆਂ ਗਈਆਂ ਕਈ ਨਾਜਾਇਜ਼ ਕਾਲੋਨੀਆਂ ਅਤੇ ਸ਼ਹਿਰ ਵਿਚ ਬਣੀਆਂ ਨਾਜਾਇਜ਼ ਬਿਲਡਿੰਗਾਂ ਵਿਰੁੱਧ ਹਾਈ ਕੋਰਟ ਵਿਚ ਕੇਸ ਕੀਤੇ ਹੋਏ ਹਨ। ਐਡਵੋਕੇਟ ਬਾਂਸਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਜੇ. ਡੀ. ਏ. ਅਤੇ ਜਲੰਧਰ ਨਗਰ ਨਿਗਮ ਨੇ ਜਿਹੜੀ ਕਾਲੋਨਾਈਜ਼ਰਾਂ ’ਤੇ ਐੱਫ. ਆਈ. ਆਰ. ਦਰਜ ਕੀਤੀ ਹੈ, ਉਹ ਵੀ ਸਿਮਰਨਜੀਤ ਦੀਆਂ ਸ਼ਿਕਾਇਤਾਂ ’ਤੇ ਆਧਾਰਿਤ ਹੈ।

ਇਹ ਵੀ ਪੜ੍ਹੋ : ਕੇਂਦਰ ਖ਼ਿਲਾਫ਼ ਡਟੀਆਂ ਕਿਸਾਨ ਜਥੇਬੰਦੀਆਂ ਦੇ ਹੱਕ ’ਚ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ

ਬਹਿਸ ਦੌਰਾਨ ਮੇਜਰ ਸਿੰਘ ਵੱਲੋਂ ਪੇਸ਼ ਹੋਏ ਵਕੀਲਾਂ ਨੇ ਵੀ ਆਪਣੇ ਤਰਕ ਰੱਖੇ ਅਤੇ ਸਿਮਰਨਜੀਤ ’ਤੇ ਬਲੈਕ-ਮੇਲੰਿਗ ਦਾ ਦੋਸ਼ ਲਾਉਂਦੇ ਕਿਹਾ ਕਿ ਉਸ ਦਾ ਇਕ ਮੋਬਾਇਲ ਵੀ ਪੁਲਸ ਦੇ ਕਬਜ਼ੇ ’ਚ ਹੈ, ਜਿਸ ਦਾ ਲਾਕ ਨਹੀਂ ਖੁੱਲ੍ਹ ਰਿਹਾ। ਉਸ ਮੋਬਾਇਲ ’ਚ ਬਲੈਕ-ਮੇਲੰਿਗ ਦੇ ਕਈ ਸਬੂਤ ਅਤੇ ਰਿਕਾਰਡ ਮੌਜੂਦ ਹਨ।

ਪੁਲਸ ਫਾਈਲ ’ਤੇ ਸੁਣਵਾਈ 24 ਨੂੰ
ਇਸ ਦੌਰਾਨ ਖਾਦੀ ਬੋਰਡ ਦੇ ਡਾਇਰੈਕਟਰ ਮੇਜਰ ਸਿੰਘ ਵੱਲੋਂ ਪੇਸ਼ ਹੋਏ ਵਕੀਲਾਂ ਨੇ ਦੱਸਿਆ ਕਿ ਸਿਮਰਨਜੀਤ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਅਦਾਲਤ ਨੇ ਅਰੈਸਟ ਸਟੇਅ ਆਰਡਰ ਜਾਰੀ ਕੀਤਾ ਹੈ। ਪੁਲਸ ਫਾਈਲ ’ਤੇ ਅਦਾਲਤ ’ਚ ਅਗਲੀ ਸੁਣਵਾਈ 24 ਦਸੰਬਰ ਨੂੰ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਜਾਂਚ ਵਿਚ ਸ਼ਾਮਲ ਹੋਣ ਬਾਰੇ ਵੀ ਨਹੀਂ ਕਿਹਾ ਗਿਆ ਹੈ। ਅਦਾਲਤ ਦੇ ਅਗਲੇ ਹੁਕਮਾਂ ਤੋਂ ਬਾਅਦ ਹੀ ਮਾਮਲੇ ਦਾ ਅਗਲਾ ਰੁਖ਼ ਤੈਅ ਹੋਵੇਗਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ, ਆਖ ਦਿੱਤੀ ਡੂੰਘੀ ਗੱਲ

ਮੇਰੀ ਐੱਮ. ਐੱਲ. ਆਰ. ’ਤੇ ਪਰਚਾ ਕਿਉਂ ਨਹੀਂ : ਸਿਮਰਨਜੀਤ
ਸਥਾਨਕ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸਿਮਰਨਜੀਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਅਦਾਲਤ ਤੋਂ ਪੂਰਾ ਨਿਆਂ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਜਦੋਂ ਉਨ੍ਹਾਂ ਨੂੰ ਪੁੱਡਾ ਦਫ਼ਤਰ ਦੇ ਬਾਹਰ ਕੁੱਟਿਆ ਗਿਆ ਸੀ ਅਤੇ ਨਾਜਾਇਜ਼ ਰੂਪ ਵਿਚ ਥਾਣੇ ਬੰਦ ਕੀਤਾ ਗਿਆ, ਉਸ ਤੋਂ ਬਾਅਦ ਉਨ੍ਹਾਂ ਹਸਪਤਾਲ ਜਾ ਕੇ ਐੱਮ. ਐੱਲ. ਆਰ. ਕਟਵਾਈ ਅਤੇ ਪੁਲਸ ਥਾਣੇ ਨੂੰ ਭੇਜੀ ਪਰ ਉਸ ਐੱਮ. ਐੱਲ. ਆਰ. ’ਤੇ ਅਜੇ ਤੱਕ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ, ਇਹ ਮਾਮਲਾ ਵੀ ਅਦਾਲਤ ਵਿਚ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਟਮਾਰ ਦੀ ਸੀ. ਸੀ. ਟੀ. ਵੀ. ਫੁਟੇਜ ਪੁਲਸ ਨੂੰ ਦਿੱਤੀ ਗਈ ਹੈ ਪਰ ਉਸ ’ਤੇ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ।

ਆਪਣਾ ਪੱਖ ਰੱਖਣਗੇ ਮੇਜਰ ਸਿੰਘ ਅਤੇ ਉਨ੍ਹਾਂ ਦੇ ਸਮਰਥਕ
ਕਾਂਗਰਸੀ ਆਗੂ ਮੇਜਰ ਸਿੰਘ ਦੇ ਕਈ ਸਮਰਥਕਾਂ ਨੇ ਦੱਸਿਆ ਕਿ ਸਿਮਰਨਜੀਤ ਵਿਰੁੱਧ ਪਹਿਲਾਂ ਵੀ ਸਰਕਾਰੀ ਮਹਿਕਆਂਿ ਅਤੇ ਪੁਲਸ ਨੂੰ ਬਲੈਕ-ਮੇਲੰਿਗ ਸਬੰਧੀ ਕਈ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਰਹੀਆਂ ਹਨ ਪਰ ਉਹ ਲਗਾਤਾਰ ਕਿਸੇ ਨਾ ਕਿਸੇ ਪ੍ਰਭਾਵ ਕਾਰਣ ਬਚਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਸਰਕਾਰੀ ਮਹਿਕਮਿਆਂ ਦੇ ਅਧਿਕਾਰੀ ਵੀ ਸਿਮਰਨਜੀਤ ਨਾਲ ਮਿਲੇ ਹੋਏ ਹਨ ਅਤੇ ਉਨ੍ਹਾਂ ਨੂੰ ਪੂਰੀਆਂ ਸੂਚਨਾਵਾਂ ਮੁਹੱਈਆ ਕਰਵਾਉਂਦੇ ਹਨ। ਸਿਮਰਨਜੀਤ ਤੱਕ ਖੁਫ਼ੀਆ ਦਸਤਾਵੇਜ਼ ਕਿੰਝ ਪਹੁੰਚਦੇ ਹਨ, ਇਸ ਬਾਰੇ ਵੀ ਅਦਾਲਤ ਅਤੇ ਪੁਲਸ ਨੂੰ ਦੱਸਿਆ ਜਾਵੇਗਾ। ਮੇਜਰ ਸਿੰਘ ਦੇ ਸਮਰਥਕਾਂ ਨੇ ਕਿਹਾ ਕਿ ਸਿਮਰਨਜੀਤ ਦੇ ਪੀੜਤਾਂ ਨੂੰ ਇਕੱਠਾ ਕਰਕੇ ਇਸ ਮਾਮਲੇ ’ਚ ਵੱਖ-ਵੱਖ ਵਿਅਕਤੀਆਂ ਕੋਲੋਂ ਪੈਸੇ ਉਗਰਾਹੁਣ ਨੂੰ ਵੀ ਜਨਤਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ :  ਹੁਣ ਪਠਾਨਕੋਟ ’ਚ ਸ਼ਰਮਸਾਰ ਹੋਈ ਇਨਸਾਨੀਅਤ, ਨਾਬਾਲਗ ਕੁੜੀ ਨਾਲ ਗੈਂਗਰੇਪ

shivani attri

This news is Content Editor shivani attri