ਏਸ਼ੀਆ ਜੇਤੂ ਖਿਡਾਰੀ ਇਕਬਾਲ ਸਿੰਘ ਦਾ ਟਾਂਡਾ ਪਹੁੰਚਣ ''ਤੇ ਹੋਇਆ ਭਰਵਾਂ ਸਵਾਗਤ

12/12/2019 5:29:16 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕੋਰੀਆ 'ਚ ਰੋਇੰਗ (ਕਿਸ਼ਤੀ ਚਲਾਉਣ) ਦੇ ਏਸ਼ੀਆ ਮੁਕਾਬਲੇ 'ਚ ਤੀਜਾ ਸਥਾਨ ਹਾਸਲ ਕਰਨ ਵਾਲੀ ਭਾਰਤੀ ਟੀਮ ਦਾ ਹਿੱਸਾ ਪਿੰਡ ਖੁਣਖੁਣ ਕਲਾ ਦੇ ਨੌਜਵਾਨ ਇਕਬਾਲ ਸਿੰਘ ਦਾ ਪਿੰਡ ਪਹੁੰਚਣ 'ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਪਿੰਡ ਵਾਸੀਆਂ ਦੇ ਨਾਲ ਨਾਲ ਇਲਾਕੇ ਦੀਆਂ ਖੇਡ ਕਲੱਬਾਂ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਕਲੱਬ ਖੁਣਖੁਣ ਕਲਾ, ਰਾਜ ਕਰੇਗਾ ਖਾਲਸਾ ਗਤਕਾ ਅਖਾੜਾ, ਸਮਾਜ ਸੇਵੀ ਸੰਸਥਾਵਾਂ ਅਤੇ ਲਿਟਲ ਕਿੰਗਡਮ ਸਕੂਲ ਟਾਂਡਾ ਦੇ ਵਿਦਿਆਰਥੀਆਂ ਨੇ ਭਰਵਾਂ ਸਵਾਗਤ ਕੀਤਾ । ਆਰਮੀ 'ਚ ਸੇਵਾਵਾਂ ਦੇ ਰਹੇ ਏਸ਼ੀਆ ਮੈਡਲ ਜੇਤੂ ਇਕਬਾਲ ਸਿੰਘ ਜਦੋਂ ਅੱਜ ਦੁਪਹਿਰ 2 ਵਜੇ ਦੇ ਕਰੀਬ ਰੇਲਗੱਡੀ 'ਤੇ ਪਹੁੰਚਿਆ ਤਾਂ ਮੌਕੇ 'ਤੇ ਸੁਆਗਤ ਲਈ ਮੌਜੂਦ ਪਰਿਵਾਰ ਦੇ ਮੈਂਬਰਾਂ ਦੇ ਨਾਲ ਨਾਲ ਵੱਖ-ਵੱਖ ਖੇਡ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਫੁੱਲਾਂ ਦੀ ਵਰਖਾ ਨਾਲ ਉਸ ਦਾ ਸਵਾਗਤ ਕੀਤਾ। 

ਢੋਲ ਨਗਾੜਿਆਂ ਦੀ ਰੌਣਕ 'ਚ ਇਕਬਾਲ ਸਿੰਘ ਨੂੰ ਓਪਨ ਜੀਪ 'ਚ ਸਵਾਰ ਕਰਕੇ ਜੇਤੂ ਰੈਲੀ ਦੇ ਰੂਪ 'ਚ ਉਸ ਦੇ ਪਿੰਡ ਖੁਣਖੁਣ ਕਲਾ ਲਿਜਾਇਆ ਗਿਆ। ਇਸ ਮੌਕੇ ਆਪਣੀ ਪ੍ਰਾਪਤੀ ਲਈ ਮਾਤਾ ਪਿਤਾ ਅਤੇ ਵਾਹਿਗੁਰੂ ਪਰਮੇਸ਼ਰ ਦਾ ਅਸ਼ੀਰਵਾਦ ਦੱਸਦੇ ਹੋਏ ਇਕਬਾਲ ਨੇ ਦੱਸਿਆ ਕਿ ਅਗਲੇ ਸਾਲ ਭਾਰਤ 'ਚ ਹੀ ਹੋਣ ਵਾਲੇ ਏਸ਼ੀਆ ਰੋਇੰਗ ਮੁਕਾਬਲੇ 'ਚ ਗੋਲ੍ਡ ਮੈਡਲ ਹਾਸਲ ਕਰਨਾ ਉਸਦਾ ਨਿਸ਼ਾਨਾ ਹੈ, ਜਿਸ ਲਈ ਉਹ ਅਤੇ ਉਸਦੀ ਟੀਮ ਸਖਤ ਮਿਹਨਤ ਕਰੇਗੀ। ਇਸ ਮੌਕੇ ਇਕਬਾਲ ਦਾ ਸੁਆਗਤ ਕਰਨ ਵਾਲਿਆਂ 'ਚ ਜ਼ਿਲਾ ਖੇਡ ਅਫਸਰ ਅਨੂਪ ਕੁਮਾਰ, ਇਕਬਾਲ ਦੇ ਦਾਦਾ ਸੇਵਾਮੁਕਤ ਬੀ. ਪੀ. ਈ. ਓ. ਕੇਵਲ ਸਿੰਘ ਅਤੇ ਪਿਤਾ ਚਰਨਜੀਤ ਸਿੰਘ, ਬਿਮਲਾ ਦੇਵੀ, ਬਲਜੀਤ ਕੌਰ ਮਾਤਾ, ਕੌਂਸਲਰ ਗੁਰਸੇਵਕ ਮਾਰਸ਼ਲ, ਕੋਚ ਕੁਲਵੰਤ ਸਿੰਘ, ਕੋਚ ਬ੍ਰਿਜ ਸ਼ਰਮਾ, ਅਵਤਾਰ ਸਿੰਘ ਸ਼ੇਖੋਂ, ਅਮਰਜੀਤ ਸਿੰਘ ਆਦਿ ਮੌਜੂਦ ਸਨ।

shivani attri

This news is Content Editor shivani attri