BMC ਚੌਕ ਵਿਖੇ ਵਕੀਲਾਂ ਵੱਲੋਂ ਕਿਸਾਨਾਂ ਦੇ ਹੱਕ ''ਚ ਕੇਂਦਰੀ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਧਰਨਾ

12/08/2020 3:44:00 PM

ਜਲੰਧਰ(ਜਤਿੰਦਰ, ਭਾਰਦਵਾਜ):ਅੱਜ ਕਿਸਾਨਾਂ ਵੱਲੋਂ ਕੀਤੇ ਗਏ ਭਾਰਤ ਬੰਦ ਦੇ ਸੱਦੇ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਜੀ ਐੱਸ ਲਿਧੱੜ ਅਤੇ ਸਕੱਤਰ ਸੰਦੀਪ ਸਿੰਘ ਸੰਘਾਂ ਦੀ ਅਗਵਾਈ ਹੇਠ ਭਾਰੀ ਗਿਣਤੀ 'ਚ ਵਕੀਲ ਸਾਹਿਬਾਨਾਂ ਵੱਲੋਂ ਬੀ.ਐੱਮ.ਸੀ ਚੌਕ ਦੇ ਵਿਚਕਾਰ 11ਵਜੇ ਤੋਂ ਲੈ ਕੇ 1 ਵਜੇ ਤੱਕ 2 ਘੰਟੇ ਲਈ ਕੇਂਦਰੀ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਨਵੇਂ ਕਾਨੂੰਨਾਂ ਦੇ ਵਿਰੋਧ 'ਚ ਰੋਸ ਧਰਨਾ ਦਿੱਤਾ ਗਿਆ।

ਇਸ ਮੌਕੇ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਜੀ ਐੱਸ ਲਿਧੱੜ, ਸਕੱਤਰ ਸੰਦੀਪ ਸਿੰਘ ਸੰਘਾਂ, ਗੁਰਨਾਮ ਸਿੰਘ ਪੀਲੀਆ, ਬਲਵਿੰਦਰ ਸਿੰਘ ਲੱਕੀ, ਆਰ ਐਸ ਮੰਡ, ਅਸ਼ੋਕ ਸ਼ਰਮਾ, ਸੂਰਜ ਪ੍ਰਕਾਸ਼ ਲਾਡੀ, ਬਲਦੇਵ ਪ੍ਰਕਾਸ਼ ਰਲ੍ਹ, ਨਵਤੇਜ ਸਿੰਘ ਮਿਨਹਾਸ, ਹਰਦੀਪ ਸਿੰਘ ਮੱਕੜ, ਮਨਦੀਪ ਸਿੰਘ ਮੱਖ,ਉਮ ਪ੍ਰਕਾਸ਼ ਸ਼ਰਮਾ, ਪਰਮਿੰਦਰ ਸਿੰਘ ਢਿੱਲੋਂ, ਗੁਰਜੀਤ ਸਿੰਘ ਕਾਹਲੋਂ, ਰਾਜਬੀਰ ਸਿੰਘ, ਜਗਪਾਲ ਸਿੰਘ ਧੁੱਪਰ ਵਰਿਸ਼ਠ ਉਪ ਪ੍ਰਧਾਨ, ਸੰਯੁਕਤ ਸਕੱਤਰ ਵਿਸ਼ਾਲ ਵੜੈਚ, ਸਹਾਇਕ ਸਕੱਤਰ ਸੰਗੀਤਾ ਰਾਣੀ, ਕਾਰਜ ਕਾਰਣੀ ਮੈਂਬਰ ਜਿਲ੍ਹਾ ਬਾਰ ਦੇ ਭਾੰਨੂ ਪ੍ਰਤਾਪ, ਦਸ਼ਵਿੰਦਰ ਸਿੰਘ, ਹਰਪ੍ਰੀਤ ਕੌਰ, ਕੁਲਦੀਪ, ਮਹਿੰਦਰ ਸਿੰਘ, ਨਵਜੋਤ ਵਿਰਦੀ, ਰਾਜ ਕੁਮਾਰ, ਰੋਹਿਤ ਗੰਭੀਰ, ਚਰਨਜੀਤ ਕੌਰ ਫਿਲੋਰਾ,ਰੁਪਿੰਦਰ ਕੌਰ, ਮੱਧੂ ਰਚਨਾ, ਰਿਆ ਬੜੈਚ, ਅੰਜੂ, ਮੰਜੂ, ਰਾਜੂ ਅੰਬੇਡਕਰ, ਐਚ ਡੀ ਸਾਂਪਲਾ, ਪ੍ਰਿਤਪਾਲ ਸਿੰਘ ਪ੍ਰਧਾਨ ਅੰਬੇਡਕਰਾਇਟ ਲੀਗਲ ਫੋਰਮ ਜਲੰਧਰ, ਵਿਕਾਸ ਸ਼ਰਮਾ, ਯਸ਼ੋਵਰ ਸੀਹਮਾਰ,ਜੀ ਐਸ ਸੋਢੀ,ਗੋਮਤੀ ਭਗਤ, ਗੁਰਿੰਦਰ ਸਿੰਘ ਸਮੇਤ ਭਾਰੀ ਗਿਣਤੀ 'ਚ ਵਕੀਲ ਅਤੇ ਕਲਰਕ ਐਸੋਸੀਏਸ਼ਨ ਦੇ ਗਗਨ ਸ਼ਰਮਾ, ਪੰਕਜ ਸਹੋਤਾ, ਹਰਸ਼ ਪਰਾਸ਼ਰ, ਵਿਸ਼ਾਲ ਪੰਡਿਤ, ਸੁਰੇਸ਼ ਕੁਮਾਰ, ਸ਼ੁਸ਼ੀਲ ਬੰਟੀ, ਦੀਪਕ ਨਾਹਰ, ਅਮਿਤ ਸ਼ਰਮਾ ਆਦਿ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਵਿਰੁੱਧ ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਵਕੀਲਾਂ ਵੱਲੋਂ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ।

Aarti dhillon

This news is Content Editor Aarti dhillon