ਰੋਪੜ ਪੁਲਸ ਵਲੋਂ ਦੋਸ਼ੀਆਂ ਨੂੰ ਅਸਲੇ ਸਮੇਤ ਕੀਤਾ ਕਾਬੂ

11/17/2020 3:21:29 PM

ਰੂਪਨਗਰ (ਸੱਜਨ ਸਿੰਘ): ਰੂਪਨਗਰ ਪੁਲਸ ਵਲੋਂ ਤਿੰਨ ਨੌਜਵਾਨਾਂ ਨੂੰ ਅਸਲੇ ਸਮੇਤ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ।ਜਾਣਕਾਰੀ ਮੁਤਾਬਕ ਪੁਲਸ ਵਲੋਂ ਫੜੇ ਗਏ ਦੋਸ਼ੀਆਂ ਕੋਲੋਂ 3 ਦੇਸੀ ਕੱਟਾ 315 ਬੋਰ ਅਤੇ 2 ਜਿੰਦਾ ਰੋਦ ਤੇ 1 ਚੱਲਿਆ ਹੋਇਆ ਰੋਦ, 1 ਪਿਸਟਲ 32 ਬੋਰ, 2 ਮੈਗਜੀਨ, 11 ਰੋਦ 32 ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਵਲੋਂ ਹੋਰ ਪੁੱਛ-ਗਿੱਛ ਜਾਰੀ ਹੈ। ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਸ ਸਬੰਧੀ ਰੂਪਨਗਰ ਦੀ ਪੁਲਸ ਦਾ ਕਹਿਣਾ ਹੈ ਕਿ ਥਾਣਾ ਨੂਰਪੁਰ ਬੇਦੀ ਵਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਮੁਕੱਦਮੇ ਦੇ ਦੋਸ਼ੀ ਰਾਹੁਲ ਸ਼ਰਮਾ ਉਰਫ ਜੋਲੀ ਪੁੱਤਰ ਹੇਮਰਾਜ ਵਾਸੀ ਪਿੰਡ ਖੇੜੀ ਥਾਣਾ ਨੂਰਪੂਰ ਬੇਦੀ ਨੂੰ ਮਿਤੀ 15-11-2020 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 1 ਦੇਸੀ ਕੱਟਾ 315 ਬੋਰ ਅਤੇ 2 ਜਿੰਦਾ ਰੋਦ ਤੇ 1 ਚੱਲਿਆ ਹੋਇਆ ਰੋਦ ਬਰਾਮਦ ਕੀਤਾ ਗਿਆ ਸੀ। 

ਤਫਤੀਸ਼ ਦੌਰਾਨ ਪ੍ਰਦੀਪ ਕੁਮਾਰ ਉਰਫ਼ ਹਨੀ ਪੁੱਤਰ ਹਰੀ ਕ੍ਰਿਸ਼ਨ ਵਾਸੀ ਪਿੰਡ ਖੇੜੀ ਥਾਣਾ ਨੂਰਪੁਰਬੇਦੀ ਅਤੇ ਪਰਮਜੀਤ ਸਿੰਘ ਉਰਫ ਪੰਮੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਖੇੜੀ ਥਾਣਾ ਨੂਰਪੂਰ ਬੇਦੀ ਨੂੰ ਨਾਮਜ਼ਦ ਕੀਤਾ ਗਿਆ ਤੇ ਮਿਤੀ 16-11-2020 ਨੂੰ ਨਾਕਾਬੰਦੀ ਕਰਕੇ ਪ੍ਰਦੀਪ ਕੁਮਾਰ ਉਰਫ਼ ਹਨੀ ਅਤੇ ਪਰਮਜੀਤ ਸਿੰਘ ਉਰਫ਼ ਪੰਮੀ ਉਕਤ ਨੂੰ ਗ੍ਰਿਫਤਾਰ ਕਰਕੇ ਪ੍ਰਦੀਪ ਕੁਮਾਰ ਉਰਫ਼ ਹਨੀ ਉਕਤ ਪਾਸੋ 1 ਦੇਸੀ ਕੱਟਾ 315 ਬੋਰ,1 ਜਿੰਦਾ ਰੋਦ ਸਮੇਤ ਗੱਡੀ ਨੰਬਰੀ 2-012-0859 ਅਤੇ ਪਰਮਜੀਤ ਸਿੰਘ ਉਰਫ ਪੰਮਾ ਉਕਤ ਪਾਸੋ 1 ਦੇਸੀ ਕੱਟਾ 315 ਬੋਰ ਅਤੇ 2 ਜਿੰਦਾ ਰੋਦ ਬਰਾਮਦ ਹੋਏ। ਤਫਤੀਸ਼ ਦੌਰਾਨ ਰਾਹੁਲ ਸ਼ਰਮਾ ਉਰਫ਼ ਜੋਲੀ ਉਕਤ ਦੀ ਨਿਸ਼ਾਨਦੇਹੀ ਪਰ ਪੱਤਣ ਪੁੱਲ ਸਤਲੁਜ ਦਰਿਆ ਦੇ ਨੇੜੇ ਤੋ 1 ਪਿਸਟਲ 32 ਬੋਰ, 2 ਮੈਗਜੀਨ, 11 ਰੋਦ 32 ਬੋਰ ਅਤੇ ਮੋਟਰਸਾਈਕਲ ਨੰਬਰੀ 2-12”-0372 ਬਰਾਮਦ ਕੀਤੇ ਗਏ।
ਜ਼ਿਕਰਯੋਗ ਹੈ ਕਿ ਇਸੇ ਮਹੀਨੇ ਰੂਪਨਗਰ ਪੁਲਸ ਵਲੋਂ ਗੈਂਗਸਟਰਾਂ ਦੇ ਗਿਰੋਹ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਬਾਰਾਂ ਪਿਸਤੌਲਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।


Shyna

Content Editor

Related News