ਕਾਰ ਦਾ ਸ਼ੀਸ਼ਾ ਤੋੜ ਕੇ ਉਡਾਏ 20 ਹਜ਼ਾਰ ਰੁਪਏ ਤੇ ਜ਼ਰੂਰੀ ਕਾਗਜ਼ਾਤ

07/17/2018 12:28:54 PM

ਨੰਗਲ (ਗੁਰਭਾਗ)— ਨੰਗਲ ਮੋਜੋਵਾਲ ਮੁੱਖ ਮਾਰਗ 'ਤੇ ਪੈਂਦੇ ਪਵਿੱਤਰ ਸਥਾਨ ਬਾਬਾ ਉਧੋ ਮੰਦਰ ਲਾਗੇ ਮੱਥਾ ਟੇਕਣ ਆਏ ਇਕ ਪਰਿਵਾਰ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਪਰਸ 'ਚ ਰੱਖੀ ਨਕਦੀ ਅਤੇ ਹੋਰ ਜ਼ਰੂਰੀ ਕਾਗਜ਼ਾਤ ਚੋਰੀ ਕਰ ਲਏ ਗਏ। ਨੰਗਲ ਆਈ. ਟੀ. ਆਈ. ਦੇ ਸਿੱਖਿਆਰਥੀ ਅਜੇ ਕੌਸ਼ਲ ਦੀ ਮੰਨੀਏ ਤਾਂ ਉਸ ਦਾ ਜੀਜਾ ਸੰਜੀਵ ਕੁਮਾਰ ਵਾਸੂਦੇਵ, ਭੈਣ ਅੰਜੂ ਨਾਲ ਆਪਣੇ ਪਰਿਵਾਰ ਸਮੇਤ ਮੋਹਾਲੀ ਤੋਂ ਆਪਣੀ ਆਲਟੋ ਕਾਰ 'ਚ ਮੱਥਾ ਟੇਕਣ ਬਾਬਾ ਉਧੋ ਮੰਦਰ ਆਏ ਸਨ। ਉਪਰੰਤ ਉਨ੍ਹਾਂ ਦੀ ਭੈਣ ਅੰਜੂ ਆਪਣਾ ਪਰਸ ਕਾਰ 'ਚ ਹੀ ਭੁੱਲ ਗਈ ਅਤੇ ਜਦੋਂ ਉਹ ਮੱਥਾ ਟੇਕ ਕੇ ਵਾਪਸ ਆਏ ਤਾਂ ਉਨ੍ਹਾਂ ਆਪਣੀ ਕਾਰ ਦਾ ਸ਼ੀਸ਼ਾ ਟੁੱਟਿਆ ਦੇਖਿਆ ਅਤੇ ਪਤਾ ਲੱਗਿਆ ਕਿ ਪਰਸ 'ਚ ਪਈ 20 ਹਜ਼ਾਰ ਦੀ ਨਕਦੀ ਅਤੇ ਕਾਗਜ਼ਾਤ ਗਾਇਬ ਹਨ। ਘਟਨਾ ਦੀ ਜਾਣਕਾਰੀ ਨਵਾਂ ਨੰਗਲ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।