ਲੁੱਟਾਂ-ਖੋਹਾਂ ਕਰਨ ਵਾਲੀਆਂ ਔਰਤਾਂ ਨੂੰ 1 ਦਿਨ ਦਾ ਮਿਲਿਆ ਪੁਲਸ ਰਿਮਾਂਡ

03/05/2020 6:44:15 PM

ਜਲੰਧਰ (ਮਹੇਸ਼)— ਰਾਮਾ ਮੰਡੀ ਚੌਕ 'ਚ ਬੱਸ 'ਚ ਚੜ੍ਹ ਰਹੀ ਇਕ ਔਰਤ ਦੇ ਹੱਥ 'ਚ ਪਾਇਆ ਹੋਇਆ ਸੋਨੇ ਦਾ ਕੰਗਣ ਕਟਰ ਨਾਲ ਕੱਟ ਕੇ ਫਰਾਰ ਹੋਣ ਦੇ ਮਾਮਲੇ 'ਚ ਫੜੀਆਂ ਗਈਆਂ 4 ਔਰਤਾਂ ਨੂੰ ਬੀਤੇ ਦਿਨ ਥਾਣਾ ਜਲੰਧਰ ਕੈਂਟ ਦੀ ਪੁਲਸ ਨੇ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। 

ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਐੱਸ. ਐੱਚ. ਓ. ਰਾਮਪਾਲ ਦੀ ਅਗਵਾਈ 'ਚ ਮਹਿਲਾ ਸਬ-ਇੰਸਪੈਕਟਰ ਰੁਪਿੰਦਰ ਕੌਰ ਅਤੇ ਏ. ਐੱਸ. ਆਈ. ਕੁਲਦੀਪ ਸਿੰਘ ਵੱਲੋਂ ਫੜੀਆਂ ਗਈਆਂ ਔਰਤਾਂ ਭੂਰੀ ਪਤਨੀ ਵਿੱਕੂ, ਗੁਰਮੇਲ ਕੌਰ ਪਤਨੀ ਪ੍ਰੀਤਮ ਸਿੰਘ, ਗੁਰਨਾਮ ਕੌਰ ਪਤਨੀ ਸੁੱਚਾ ਸਿੰਘ ਅਤੇ ਅੱਕੀ ਪਤਨੀ ਤਰਸੇਮ ਸਿੰਘ ਸਾਰੀਆਂ ਨਿਵਾਸੀ ਛਾਬੜਾ ਕਾਲੋਨੀ ਪੱਖੋਵਾਲ ਰੋਡ ਲੁਧਿਆਣਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਖਿਲਾਫ ਥਾਣਾ ਕੈਂਟ ਵਿਚ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਹੋਰ ਕਿਥੇ-ਕਿਥੇ ਵਾਰਦਾਤਾਂ ਕੀਤੀਆਂ ਹਨ, ਉਨ੍ਹਾਂ ਦੀ ਵੀ ਪੁਲਸ ਜਾਂਚ ਕਰ ਰਹੀ ਹੈ।


shivani attri

Content Editor

Related News