ਗਾਹਕ ਦੀ ਜੇਬ ’ਚੋਂ 2 ਨੌਸਰਬਾਜ਼ਾਂ ਨੇ ਕੱਢੇ 10 ਹਜ਼ਾਰ ਰੁਪਏ, ਘਟਨਾ ਕੈਮਰੇ ''ਚ ਕੈਦ

07/30/2021 6:13:47 PM

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਦੇ ਪੁਰਾਣੀ ਦਾਣਾ ਮੰਡੀ ਸਥਿਤ ਦੁਕਾਨ ’ਤੇ ਸਮਾਨ ਖਰੀਦਣ ਆਏ ਗਾਹਕ ਦੀ ਜੇਬ ’ਚੋਂ ਨੌਸਰਬਾਜ਼ ਵੱਲੋਂ 10 ਹਜ਼ਾਰ ਰੁਪਏ ਦੀ ਰਕਮ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਆਲੇ-ਦੁਆਲੇ ਦੇ ਦੁਕਾਨਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ 11 ਵਜੇ ਦੌਲਤਪੁਰ ਵਾਸੀ ਕ੍ਰਿਸ਼ਨ ਕੁਮਾਰ ਪੁੱਤਰ ਜਗਨਨਾਥ ਪੁਰਾਣੀ ਦਾਣਾ ਮੰਡੀ ਤੋਂ ਸਾਮਾਨ ਖ਼ਰੀਦਣ ਆਇਆ ਸੀ ਕਿ ਪਹਿਲਾਂ ਤੋਂ ਹੀ ਪਿੱਛਾ ਕਰ ਰਹੇ 2 ਨੌਜਵਾਨਾਂ ਨੇ ਉਸ ਨੂੰ ਸਮਾਨ ਖ਼ਰੀਦਾਰੀ ਕਰਦੇ ਸਮੇਂ ਆਪਣੀ ਕਲਾਕਾਰੀ ਨਾਲ ਉਸ ਦੀ ਜੇਬ ’ਚੋਂ ਕਰੀਬ 10 ਹਜ਼ਾਰ ਰੁਪਏ ਦੀ ਰਕਣ ਕੱਢ ਲਈ ਅਤੇ ਦੌੜ ਗਏ।
ਮੌਜੂਦ ਲੋਕਾਂ ਨੇ ਦੱਸਿਆ ਕਿ ਜਿਨ੍ਹੇ ਸਮੇਂ ਤਕ ਉਪਰੋਕਤ ਕਿਸ਼ਨ ਕੁਮਾਰ ਨੂੰ ਪੂਰਾ ਮਾਮਲਾ ਸਮਝ ਆਇਆ, ਉਕਤ ਨੌਜਵਾਨ ਉੱਥੋਂ ਫਰਾਰ ਹੋ ਗਏ ਸਨ। ਉਪਰੋਕਤ ਸਾਰੀ ਵਾਰਦਾਤ ਸੀ. ਸੀ. ਟੀ.ਵੀ. ਕੈਮਰੇ ’ਚ ਕੈਦ ਤਸਵੀਰਾਂ ਦੇ ਆਧਾਰ ’ਤੇ ਨੌਸਰਬਾਜ਼ਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਮਾਮਲੇ ਦੀ ਪੂਰੀ ਜਾਂਚ ਪੀ. ਸੀ. ਆਰ. ਟੀਮਾਂ ਨੂੰ ਦੇ ਦਿੱਤੀ ਗਈ ਹੈ।

shivani attri

This news is Content Editor shivani attri