ਲੋਹੀਆਂ ਵਿਚ ਚੋਰ ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਹੋਰ ਫਰਾਰ

03/31/2021 10:24:15 AM

ਲੋਹੀਆਂ ਖ਼ਾਸ (ਮਨਜੀਤ)- ਮੰਗਲਵਾਰ ਉਸ ਵੇਲੇ ਲੋਹੀਆਂ ਪੁਲਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਜਦੋਂ ਸਥਾਨਕ ਸ਼ਹਿਰ ਵਿੱਚ ਇਕ ਵਾਰ ਫਿਰ ਲੱਖਾਂ ਦੇ ਗਹਿਣੇ ਅਤੇ ਨਕਦੀ ਉਤੇ ਹੱਥ ਸਾਫ਼ ਕਰਕੇ ਫਰਾਰ ਹੋ ਗਏ। ਪੁਲਸ ਹਮੇਸ਼ਾ ਦੀ ਤਰ੍ਹਾਂ ਵੇਖਦੀ ਹੀ ਰਹਿ ਗਈ ਕਿਉਂਕਿ ਇਹ ਸਥਾਨਕ ਸ਼ਹਿਰ ਵਿੱਚ ਪਹਿਲਾਂ ਵੀ ਚੋਰ ਕਈ ਵਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਜੋ ਅਜੇ ਤੱਕ ਪੁਲਸ ਹਿਰਾਸਤ ਤੋਂ ਕੋਹਾਂ ਦੂਰ ਨੇ। 

ਇਹ ਵੀ ਪੜ੍ਹੋ : ਹੋਲੀ ਮੌਕੇ ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਦਰਿੰਦਿਆਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਦਿੱਤਾ ਜ਼ਹਿਰ

PunjabKesari

ਤਾਜ਼ਾ ਜਾਣਕਾਰੀ ਅਨੁਸਾਰ ਮੋਨਿਕਾ ਪਤਨੀ ਲਖਬੀਰ ਕੁਮਾਰ ਵਾਸੀ ਚਾਚਾ ਕਾਲੋਨੀ ਵਾਰਡ ਨੰਬਰ ਤੇਰਾਂ ਨੇ ਲਿਖਤੀ ਜਾਣਕਾਰੀ ਦਿੰਦੇ ਪੁਲਸ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਇਕ ਬੀਮਾ ਕੰਪਨੀ ਵਿਚ ਕੰਮ ਕਰਦੇ ਹਨ ਪਿੱਛਲੇ ਦਿਨੀਂ ਉਹ ਆਪਣੇ ਪੇਕੇ ਘਰ ਨਕੋਦਰ ਗਈ ਹੋਈ ਸੀ ਤੇ ਉਸ ਦਾ ਪਤੀ ਆਪਣੇ ਮਾਤਾ ਪਿਤਾ ਨਾਲ ਆਪਣੇ ਪੁਰਾਣੇ ਘਰ ਚਲਾ ਗਿਆ ਅੱਜ ਜਦੋਂ ਅਸੀਂ ਆਪਣੇ ਘਰ ਸਵੇਰੇ ਵਾਪਸ ਆਏ ਤਾਂ ਦੇਖਿਆ ਕਿ ਕਮਰਿਆਂ ਦੇ ਦਰਵਾਜਿਆਂ ਤੇ ਅੰਦਰ ਪਈਆਂ ਅਲਮਾਰੀਆਂ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਅਲਮਾਰੀਆਂ ਦਾ ਸਮਾਨ ਖਿਲਰਿਆ ਪਿਆ ਸੀ ਤੇ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਤਿੰਨ ਲੱਖ ਰੁਪਏ ਦੇ ਕਰੀਬ ਦੀ ਨਗਦੀ ਗਾਇਬ ਸੀ, ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ, ਜਿਸ ਉਤੇ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਅਤੇ ਥਾਣੇਦਾਰ ਸਰਬਜੀਤ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਤਫ਼ਤੀਸ਼ ਕਰ ਰਹੀ ਹੈ ਗੌਰਤਲਬ ਹੈ ਕਿ ਮਹੀਨਾ ਕੁ ਪਹਿਲਾਂ ਮੋਨਿਕਾ ਦੇ ਸਹੁਰੇ ਅਤੇ ਲਖਬੀਰ ਕੁਮਾਰ ਦੇ ਪਿਤਾ ਬਲਦੇਵ ਰਾਜ ਦੀ ਸਕੂਟਰੀ ਵੀ ਚੋਰੀ ਹੋ ਗਈ ਸੀ, ਜਿਸ ਦੀ ਭਾਲ ਕਰਨ ਵਿੱਚ ਅਜੇ ਤੱਕ ਪੁਲਿਸ ਨਾਕਾਮ ਰਹੀ ਹੈ।

ਇਹ ਵੀ ਪੜ੍ਹੋ :ਕੋਵਿਡ ਵੈਕਸੀਨ ਨਾ ਲੁਆਉਣ ਵਾਲੇ ਸਰਕਾਰੀ ਮੁਲਾਜ਼ਮਾਂ ਲਈ ਜਲੰਧਰ ਦੇ ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ


shivani attri

Content Editor

Related News