ਚੋਰਾਂ ਨੇ ਗੁਰਦੁਆਰਾ ਵੀ ਨਾ ਬਖਸ਼ਿਆ, ਗੋਲ਼ਕ ''ਚੋਂ ਚੋਰੀ ਕੀਤੀ ਹਜ਼ਾਰਾਂ ਦੀ ਨਕਦੀ

10/07/2020 3:41:00 PM

ਸੁਲਤਾਨਪੁਰ ਲੋਧੀ (ਸੋਢੀ)— ਸਬ ਡਿਵੀਜ਼ਨ ਸੁਲਤਾਨਪੁਰ ਲੋਧੀ 'ਚ ਪੈਂਦੇ ਪਿੰਡ ਡੌਲਾ ਦੇ ਗੁਰਦੁਆਰਾ ਸਾਹਿਬ 'ਚੋਂ ਬੀਤੀ ਰਾਤ ਚੋਰਾਂ ਵੱਲੋਂ 8 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ। ਇਸ ਦੇ ਸਬੰਧ 'ਚ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਹਿੰਦਰ ਸਿੰਘ ਦੇ ਬਿਆਨ 'ਤੇ ਥਾਣਾ ਤਲਵੰਡੀ ਚੌਧਰੀਆਂ ਵਿਖੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:  ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ

ਥਾਣਾ ਮੁਖੀ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਡੌਲਾ ਦੇ ਗੁਰਦੁਆਰਾ ਸਾਹਿਬ 'ਚੋਂ ਬੀਤੀ ਰਾਤ ਚੋਰ ਗਿਰੋਹ ਵੱਲੋਂ ਗੋਲਕ ਚੋਰੀ ਕਰ ਲਈ ਗਈ ਸੀ, ਜੋ ਪੁਲਸ ਵੱਲੋਂ ਪਿੰਡ ਦੇ ਨੇੜਲੇ ਖੇਤਾਂ 'ਚੋਂ ਬਰਾਮਦ ਕਰ ਲਈ ਗਈ ਹੈ।

ਇਹ ਵੀ ਪੜ੍ਹੋ:  ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦਾ ਸੰਦੇਸ਼ ਇੰਝ ਦੇ ਰਿਹੈ ਹੁਸ਼ਿਆਰਪੁਰ ਦਾ ਇਹ ਸੂਝਵਾਨ ਕਿਸਾਨ

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਕਮੇਟੀ ਨੇ ਦੱਸਿਆ ਕਿ ਗੋਲਕ 'ਚੋਂ 8 ਹਜ਼ਾਰ ਰੁਪਏ ਦੇ ਲਗਭਗ ਨਕਦੀ ਚੋਰੀ ਹੋਣ ਦਾ ਅੰਦਾਜ਼ਾ ਹੈ। ਪੁਲਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਗੁਰਦੁਆਰਾ ਸਾਹਿਬ ਦੀ ਗੋਲਕ 'ਚੋਂ ਸੰਗਤਾਂ ਦਾ ਚੜ੍ਹਾਵਾ ਚੋਰੀ ਹੋਣ ਦੀ ਵਾਰਦਾਤ ਕਾਰਨ ਪਿੰਡਾਂ ਦੇ ਲੋਕਾਂ 'ਚ ਭਾਰੀ ਸਹਿਮ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਚੋਰਾਂ ਪਰਮਾਤਮਾ ਦਾ ਗੁਰੂ ਘਰ ਹੀ ਨਹੀ ਬਖਸ਼ਿਆ ਤਾਂ ਹੋਰ ਘਰ ਕਿਵੇਂ ਸਰੁੱਖਿਅਤ ਰਹਿ ਸਕਦੇ ਹਨ ।

ਇਹ ਵੀ ਪੜ੍ਹੋ:  ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਨੌਜਵਾਨ ਨੂੰ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼

shivani attri

This news is Content Editor shivani attri