ਪੈਟਰੋਲ ਪੰਪ ਦੇ ਦਫ਼ਤਰ ਤੋਂ 50 ਹਜ਼ਾਰ ਲੈ ਕੇ ਫਰਾਰ ਹੋਇਆ ਵਿਅਕਤੀ

06/11/2020 6:11:20 PM

ਜਲੰਧਰ (ਸੋਨੂੰ)— ਥਾਣਾ ਡਿਵੀਜ਼ਨ ਨੰਬਰ 6 ਦੇ ਅਧੀਨ ਆਉਂਦੇ ਭਾਰਗਵ ਕੈਂਪ 'ਚ ਸਥਿਤ ਬਿੰਦਰਾ ਫਿਊਲ ਪੁਆਇੰਟ ਦੇ ਦਫ਼ਤਰ ਤੋਂ ਇਕ ਵਿਅਕਤੀ ਪਿਸ਼ਾਬ ਕਰਨ ਦਾ ਬਹਾਨਾ ਲਗਾ ਕੇ ਦਾਖਲ ਹੋਇਆ ਅਤੇ ਅਲਮਾਰੀ 'ਚੋਂ 50 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਿਆ। ਪੈਟਰੋਲ ਪੰਪ ਦੇ ਮਾਲਕਾਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਹ ਹਿਸਾਬ ਮਿਲਾਉਣ ਲਈ ਅਲਮਾਰੀ 'ਚੋਂ ਨਕਦੀ ਕੱਢਣ ਲੱਗੇ।

ਸੀ. ਸੀ. ਟੀ. ਵੀ. ਚੈੱਕ ਕਰਨ 'ਤੇ ਪਤਾ ਲੱਗਾ ਕਿ ਇਕ ਵਿਅਕਤੀ ਪਹਿਲਾਂ ਬਾਥਰੂਮ ਵੱਲ ਗਿਆ ਅਤੇ ਹੌਲੀ-ਹੌਲੀ ਦਫ਼ਤਰ 'ਚ ਦਾਖਲ ਹੋ ਕੇ ਅਲਮਾਰੀ ਖੋਲ੍ਹ ਕੇ ਉਸ ਤੋਂ ਨਕਦੀ ਚੋਰੀ ਕਰਕੇ ਫਰਾਰ ਹੋ ਗਏ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੈਟਪੋਲ ਪੰਪ ਦੇ ਕਰਮਚਾਰੀ ਅਮਨਦੀਪ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਇਕ ਵਿਅਕਤੀ ਪੈਟਰੋਲ ਪੰਪ 'ਤੇ ਆਇਆ ਅਤੇ ਬਾਥਰੂਮ ਵੱਲ ਜਾਣ ਲੱਗਾ। ਸਾਰੇ ਕਾਮੇ ਵਾਹਨਾਂ 'ਚ ਪੈਟਰੋਲ ਪਾਉਣ 'ਚ ਰੁਝੇ ਹੋਏ ਸਨ ਕਿ ਉਕਤ ਵਿਅਕਤੀ ਸਾਰਿਆਂ ਦੀਆਂ ਨਜ਼ਰਾਂ ਤੋਂ ਬਚਦਾ ਹੋਇਆ ਦਫ਼ਤਰ 'ਚ ਗਿਆ ਅਤੇ ਅਲਮਾਰੀ 'ਚ ਪਈ 50 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ।

ਨੇੜੇ ਦੇ ਲੋਕਾਂ ਨੂੰ ਜਦੋਂ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਸੀ. ਸੀ. ਟੀ. ਵੀ. ਦੇਖੀ ਤਾਂ ਪਤਾ ਲੱਗਾ ਕਿ ਦੋਸ਼ੀ ਨੇੜੇ ਦੇ ਮੁਹੱਲੇ ਆਬਾਦਪੁਰਾ ਦਾ ਹੀ ਰਹਿਣ ਵਾਲਾ ਹੈ। ਪੈਟਰੋਲ ਪੰਪ ਦੇ ਮਾਲਕ ਨੇ ਘਟਨਾ ਦੀ ਸੂਚਨਾ ਥਾਣਾ ਨੰਬਰ 6 ਨੂੰ ਦਿੱਤੀ। ਬਾਅਦ ਪੁਲਸ ਕਾਮੇ ਜਾਂਚ 'ਚ ਪਹੁੰਚੇ। ਸੂਤਰਾਂ ਤੋਂ ਪਤਾ ਲੱਗਾ ਕਿ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

shivani attri

This news is Content Editor shivani attri