ਮੁਕੰਦਪੁਰ ਵਿਖੇ ਰਾਜਾ ਸਾਹਿਬ ਪੈਟਰੋਲੀਅਮ ’ਤੇ ਪਿਸਤੌਲ ਦੀ ਨੋਕ ’ਤੇ ਹੋਈ ਲੁੱਟ

07/22/2022 12:47:42 PM

ਮੁਕੰਦਪੁਰ (ਸੰਜੀਵ)- ਮੁਕੰਦਪੁਰ ਫਗਵਾੜਾ ਰੋਡ ’ਤੇ ਸਥਿਤ ਰਾਜਾ ਸਾਹਿਬ ਪੈਟਰੋਲੀਅਮ ਪੈਟਰੋਲ ਪੰਪ ’ਤੇ ਹਥਿਆਰਾਂ ਦੀ ਨੋਕ ’ਤੇ ਲੁੱਟ ਦਾ ਸਮਾਚਾਰ ਹੈ। ਪੈਟਰੋਲ ਪੰਪ ’ਤੇ ਕੰਮ ਕਰਦੇ ਮੈਨੇਜਰ ਰਵੀ ਕੁਮਾਰ ਪੁੱਤਰ ਕਮਲੇਸ਼ ਕੁਮਾਰ ਵਾਸੀ ਮੁਕੰਦਪੁਰ ਅਤੇ ਪੰਪ ’ਤੇ ਤੇਲ ਪਾਉਣ ਵਾਲੇ ਵਰਕਰ ਰਾਜੇਸ਼ ਕੁਮਾਰ ਪੁੱਤਰ ਹੁਕਮ ਚੰਦ ਵਾਸੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਕਰੀਬ ਸਾਢੇ ਤਿੰਨ ਵਜੇ ਦੇ ਲਗਭਗ ਇਕ ਕਾਰ ਵਿਚ ਸਵਾਰ 3 ਨੌਜਵਾਨਾਂ ਨੇ 1000 ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ।

ਇਹ ਵੀ ਪੜ੍ਹੋ: ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ

PunjabKesari

ਜਦੋਂ ਮੈਂ ਕਾਰ ’ਚ ਪੈਟਰੋਲ ਪਾਉਣ ਲੱਗਾ ਤਾਂ ਪਿੱਛੋਂ ਉਨ੍ਹਾਂ ’ਚੋਂ ਇਕ ਵਿਅਕਤੀ ਨੇ ਮੇਰੇ ’ਤੇ ਪਿਸਤੌਲ ਤਾਣ ਲਈ ਅਤੇ ਕਿਹਾ ਜੋ ਪੈਸੇ ਤੇਰੇ ਕੋਲ ਹਨ ਦੇ ਦੇ ਤਾ ਉਨ੍ਹਾਂ ਲੁਟੇਰਿਆਂ ਨੇ ਮੇਰੀ ਜੇਬ ’ਚੋਂ ਕਰੀਬ 7-8 ਹਜ਼ਾਰ ਰੁਪਏ ਲੁਟੇਰੇ ਲੁੱਟ ਕੇ ਫਰਾਰ ਹੋ ਗਏ। ਮੈਨੇਜਰ ਰਵੀ ਕੁਮਾਰ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਲੁਟੇਰਿਆਂ ਦਾ ਪਿੱਛਾ ਕਾਫ਼ੀ ਦੂਰ ਤੱਕ ਕੀਤਾ ਫਿਰ ਉਹ ਉਸ ਦੀ ਪਹੁੰਚ ਤੋਂ ਦੂਰ ਹੋ ਗਏ ਤਾਂ ਉਹ ਪਿੱਛੇ ਮੁੜ ਗਿਆ। ਇਸ ਘਟਨਾ ਦੀ ਜਾਣਕਾਰੀ ਸਬੰਧਤ ਥਾਣੇ ਨੂੰ ਦੇ ਦਿੱਤੀ ਹੈ। ਪੁਲਸ ਮੌਕੇ ’ਤੇ ਪਹੁੰਚ ਕੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕਰ ਰਹੀ ਹੈ ਜਿਸ ’ਚ ਸਾਫ ਦਖਾਈ ਦੇ ਰਿਹਾ ਹੈ ਕਿ ਪੈਟਰੋਲ ਪਾਉਣ ਵਾਲੇ ਵਿਅਕਤੀ ਲੁਟੇਰੇ ਲੁੱਟ ਕਰਦੇ ਹਨ।

ਇਹ ਵੀ ਪੜ੍ਹੋ: ਪੰਥਕ ਜਥੇਬੰਦੀਆਂ ਦੀ ਨੇੜਤਾ ਸ਼੍ਰੋਮਣੀ ਅਕਾਲੀ ਦਲ ਲਈ ਖ਼ਤਰਾ, ਬਦਲ ਸਕਦੇ ਨੇ ਸਿਆਸੀ ਸਮੀਕਰਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News