ਏ. ਟੀ. ਐੱਮ. ਲੁਟਣ ਵਾਲਿਆਂ ਦਾ ਸੀ. ਆਈ. ਏ. ਨੇ ਫਿਰ ਲਿਆ 2 ਦਿਨ ਦਾ ਰਿਮਾਂਡ

01/07/2020 12:01:28 PM

ਜਲੰਧਰ 6 ਜਨਵਰੀ (ਵਰੁਨ)— ਏ. ਟੀ. ਐੱਮ. ਲੁਟਣ ਦੀ ਫਿਰਾਕ ਵਿਚ ਸ਼ਾਮਲ ਗ੍ਰਿਫਤਾਰ 3 ਦੋਸ਼ੀਆਂ ਦਾ ਪੁਲਸ ਨੇ ਫਿਰ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਸੀ. ਆਈ. ਏ. 1 ਦੇ ਇੰਚਾਰਜ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਜਲੰਧਰ ਵਿਚ ਲੁਟੇ ਗਏ ਏ. ਟੀ. ਐੱਮ. ਵਿਚ ਭੂਮੀਕਾ ਦੀ ਜਾਂਚ ਕੀਤੀ ਜਾਵੇਗੀ ਉਥੇ ਹੀ ਦੋਸ਼ੀਆਂ ਦਾ ਚੌਥਾ ਸਾਥੀ ਅਜੇ ਵੀ ਫਰਾਰ ਹੈ। ਉਸ ਦੀ ਗ੍ਰਿਫਤਾਰੀ ਲਈ ਉਸ ਦੇ ਰਿਸ਼ਤੇਦਾਰਾਂ ਦੇ ਘਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਲੰਧਰ ਦੇ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ-1, ਥਾਣਾ ਡਿਵੀਜ਼ਨ ਨੰਬਰ-1 ਅਤੇ ਸਪੈਸ਼ਲ ਆਪਰੇਸ਼ਨ ਯੂਨਿਟ ਦੀ ਟੀਮ ਨੇ ਏ. ਟੀ. ਐੱਮ. ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਲੁਟੇਰਿਆਂ ਤੋਂ ਆਈ-20 ਕਾਰ ਸਮੇਤ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।

ਦੱਸਣਯੋਗ ਹੈ ਕਿ ਜਲੰਧਰ ਦੇ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ-1, ਥਾਣਾ ਡਿਵੀਜ਼ਨ ਨੰਬਰ-1 ਅਤੇ ਸਪੈਸ਼ਲ ਆਪਰੇਸ਼ਨ ਯੂਨਿਟ ਦੀ ਟੀਮ ਨੇ ਏ. ਟੀ. ਐੱਮ. ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਸੀ। ਕਾਬੂ ਕੀਤੇ ਗਏ ਲੁਟੇਰਿਆਂ ਤੋਂ ਆਈ-20 ਕਾਰ ਸਮੇਤ ਹੋਰ ਸਾਮਾਨ ਵੀ ਬਰਾਮਦ ਕੀਤਾ ਸੀ।

ਪੁਲਸ ਨੇ ਕਾਬੂ ਕੀਤੇ ਗਏ ਲੁਟੇਰਿਆਂ ਤੋਂ ਆਈ-20 ਕਾਰ, ਇਕ ਗੈਸ ਕਟਰ, ਰੈਗੂਲੇਟਰ, ਪਾਈਪ, ਗੈਸ ਸਿਲੰਡਰ, ਹਥੋੜਾ, ਸੱਬਲ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਸੀ। ਤਿੰਨਾਂ ਦੀ ਪਛਾਣ ਰਮਨ ਕੁਮਾਰ ਪੁੱਤਰ ਵਿਸ਼ੇਸ਼ਵਰ ਨਾਥ ਵਾਸੀ ਅੰਮ੍ਰਿਤਸਰ, ਲਲਿਤ ਕੁਮਾਰ ਪੁੱਤਰ ਸਤਪਾਲ ਵਾਸੀ ਤਰਨਤਾਰਨ ਅਤੇ ਰਾਕੇਸ਼ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਲੁਧਿਆਣਾ ਵਜੋ ਹੋਈ ਸੀ। ਪੁਲਸ ਨੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਮੁਲਜ਼ਮਾਂ ਨੇ ਏ. ਟੀ. ਐੱਮ. ਲੁੱਟਣ ਲਈ ਅੰਮ੍ਰਿਤਸਰ ਤੋਂ ਦੋ ਮਹੀਨੇ ਪਹਿਲਾਂ ਹੀ ਇਕ ਨੌਜਵਾਨ ਨੂੰ ਕਿਡਨੈਪ ਕਰਕੇ ਉਸ ਦੀ ਆਈ-20 ਕਾਰ ਲੁੱਟੀ ਸੀ, ਜਿਸ 'ਚ ਉਨ੍ਹਾਂ ਗੈਸ ਕਟਰ ਸੈੱਟ ਫਿਟ ਕੀਤਾ ਹੋਇਆ ਸੀ।

shivani attri

This news is Content Editor shivani attri