ਨਕਾਬਪੋਸ਼ ਲੁਟੇਰਿਆਂ ਵਲੋਂ ਨੌਜਵਾਨ ਨਾਲ ਲੁੱਟ

11/13/2019 11:40:16 PM

ਸੈਲ ਖੁਰਦ,(ਅਰੋੜਾ)- ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਪਿੰਡ ਖੁਸ਼ੀ ਪੱਦੀ ਨੇੜੇ ਸੜਕ ’ਤੇ ਇਕ ਨੌਜਵਾਨ ਨੂੰ ਦੋ ਨਕਾਬਪੋਸ਼ ਲੁਟੇਰੇ ਰੋਕ ਕੇ ਉਸ ਦਾ ਪਰਸ ਖੋਹ ਕੇ ਭੱਜ ਗਏ। ਪੀੜਤ ਨੌਜਵਾਨ ਗੁਰਪ੍ਰੀਤ ਉਰਫ ਗੋਪੀ ਪੁੱਤਰ ਰਾਮ ਪਾਲ ਪਿੰਡ ਖੁਸ਼ੀ ਪੱਦੀ ਨੇ ਦੱਸਿਆ ਕਿ ਉਹ ਸੈਲਾ ਖੁਰਦ ਵਿਖੇ ਇਕ ਮੋਬਾਇਲ ਸ਼ੋਅਰੂਮ ਦਾ ਮੁਲਾਜ਼ਮ ਹੈ। ਜਦੋਂ ਉਹ ਡਿਊਟੀ ਖਤਮ ਕਰ ਕੇ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਪਿੰਡ ਖੁਸ਼ੀ ਪੱਦੀ ਨੇੜੇ ਹਨੇਰੇ ’ਚ ਇਕ ਮੋਟਰਸਾਈਕਲ ਸਵਾਰ ਸੜਕ ’ਤੇ ਲੰਬਾ ਡੰਡਾ ਲੈ ਕੇ ਖੜ੍ਹਾ ਸੀ, ਜਿਸ ਨੇ ਉਸ ਦੇ ਮੋਟਰਸਾਈਕਲ ਅੱਗੇ ਡੰਡਾ ਕਰ ਕੇ ਜ਼ਬਰਦਸਤੀ ਰੋਕ ਲਿਆ। ਉਸ ਦਾ ਦੂਜਾ ਸਾਥੀ ਮੋਟਰਸਾਈਕਲ ’ਤੇ ਮੇਰੇ ਪਿੱਛੇ ਆ ਰਿਹਾ ਸੀ। ਦੋਵਾਂ ਨਕਾਬਪੋਸ਼ਾਂ ਨੇ ਆਪਣਾ ਮੋਟਰਸਾਈਕਲ ਅੱਗੇ ਲਾ ਕੇ ਮੇਰੇ ਨਾਲ ਖਿੱਚ-ਧੂਹ ਸ਼ੁਰੂ ਕਰ ਦਿੱਤੀ ਅਤੇ ਕਿੱਟ ’ਚ ਪਿਆ ਪਰਸ ਕੱਢ ਲਿਆ। ਪਰਸ ’ਚ 2030 ਰੁਪਏ, ਜ਼ਰੂਰੀ ਕਾਗਜ਼ਾਤ ਅਤੇ ਏ. ਟੀ. ਐੱਮ. ਕਾਰਡ ਸੀ। ਲੁਟੇਰਿਆਂ ਨੇ ਉਸ ਦਾ ਮੋਬਾਇਲ ਵੀ ਖੋਹਣ ਦੀ ਕੋਸ਼ਿਸ਼ ਕੀਤੀ, ਜੋ ਡਿੱਗ ਕੇ ਟੁੱਟ ਗਿਆ ਪਰ ਲੁਟੇਰੇ ਮੋਬਾਇਲ ਲਿਜਾਣ ’ਚ ਕਾਮਯਾਬ ਨਹੀਂ ਹੋਏ।

ਸਬਜ਼ੀ ਵਿਕਰੇਤਾ ਨੂੰ ਵੀ ਬਣਾਇਆ ਨਿਸ਼ਾਨਾ : ਇਸੇ ਸਥਾਨ ’ਤੇ ਕੁਝ ਦਿਨ ਪਹਿਲਾਂ ਦਿਨ-ਦਿਹਾੜੇ ਇਕ ਪਰਵਾਸੀ ਸਬਜ਼ੀ ਵਿਕਰੇਤਾ ਨੂੰ ਵੀ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦੇ ਹੋਏ ਉਸ ਕੋਲੋਂ ਕੁਝ ਨਕਦੀ ਅਤੇ ਮੋਬਾਇਲ ਫੋਨ ਖੋਹ ਲਿਆ ਸੀ। ਇਲਾਕੇ ’ਚ ਦਿਨੋ-ਦਿਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਾਫੀ ਵਧ ਗਈਆਂ ਹਨ। ਪੀੜਤ ਗੁਰਪ੍ਰੀਤ ਨੇ ਸੈਲਾ ਖੁਰਦ ਚੌਕੀ ਵਿਚ ਘਟਨਾ ਦੀ ਸੂਚਨਾ ਦੇ ਦਿੱਤੀ ਹੈ।


Bharat Thapa

Content Editor

Related News