ਟਿੱਪਰ ਵੱਲੋਂ ਸਕੂਟਰੀ ਨੂੰ ਟੱਕਰ ਮਾਰਨ ’ਤੇ ਔਰਤ ਦੀ ਮੌਤ

02/15/2021 2:18:49 PM

ਬਲਾਚੌਰ (ਤਰਸੇਮ ਕਟਾਰੀਆ)- ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪਿੰਡ ਕਰੀਮਪੁਰ ਚਾਹਵਾਲਾ ਵਿਖੇ ਜਾ ਰਹੀ ਸਕੂਟਰੀ ਨੂੰ ਫੇਟ ਵੱਜਣ ਕਾਰਨ ਇਕ ਔਰਤ ਦੀ ਮੌਤ ’ਤੇ ਚਾਲਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਪਿੰਡ ਭੁਨੋ ਦੀ ਅਮਰਜੋਤੀ ਦੇਵਾ ਦਾਸ ਪਤਨੀ ਗੰਗਾ ਦਾਸ ਅਤੇ ਬਾਬਾ ਸੋਹਣ ਲਾਲ ਪੁੱਤਰ ਰਾਮ ਕਿਸ਼ਨ ਵਾਸੀ ਪਟੀ ਹੁਸ਼ਿਆਰਪੁਰ ਆਪਣੀ ਸਕੂਟਰੀ 'ਤੇ ਪੈਲੀ ਆਸ਼ਰਮ ਭੰਡਾਰੇ ਸਮਾਗਮ ਤੋਂ ਵਾਪਸ ਆ ਰਹੇ ਸਨ।

ਇਹ ਵੀ ਪੜ੍ਹੋ : ਗੋਰਾਇਆ: 12 ਸਾਲਾ ਬੱਚੀ ਦੇ ਕਤਲ ਮਾਮਲੇ ਵਿਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਕਰਕੇ ਇੰਝ ਦਿੱਤੀ ਬੇਰਹਿਮ ਮੌਤ

ਜਦੋਂ ਉਹ ਉਕਤ ਸਥਾਨ ਕਰੀਮਪੁਰ ਪਹੁੰਚੇ ਤਾਂ ਪਿਛੋਂ ਆ ਰਹੇ ਟਿੱਪਰ ਨੇ ਸਕੂਟਰੀ ਨੂੰ ਸਾਈਡ ਮਾਰੀ ਜਿਸ ’ਤੇ ਚਾਲਕ ਬਾਬਾ ਸੋਹਣ ਲਾਲ ਭੁੜਕ ਕੇ ਦੂਰ ਸੜਕ ’ਤੇ ਪਾਸੇ ਡਿੱਗ ਪਿਆ ਅਤੇ ਪਿੱਛੇ ਬੈਠੀ ਔਰਤ ਅਮਰਜੋਤੀ ਸੜਕ ਦੇ ਵਿਚਕਾਰ ਡਿੱਗ ਪਈ ਜਿਸ ਦੇ ਉਪਰੋਂ ਟਿੱਪਰ ਲੰਘਣ ਕਾਰਣ ਉਸ ਦੀ ਮੌਕੇ ’ਤੇ ਮੌਤ ਹੋ ਗਈ। ਟਿੱਪਰ ਚਾਲਕ ਟਿੱਪਰ ਲੈ ਕੇ ਫ਼ਰਾਰ ਹੋ ਗਿਆ। ਪੋਜੇਵਾਲ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਟਿੱਪਰ ਦੀ ਭਾਲ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ :  ਫਗਵਾੜਾ ਵਿਚ ਖ਼ੌਫਨਾਕ ਵਾਰਦਾਤ, ਭਤੀਜੇ ਵੱਲੋਂ ਚਾਚੇ ਦਾ ਬੇਰਹਿਮੀ ਨਾਲ ਕਤਲ


shivani attri

Content Editor

Related News