ਸੜਕ ਹਾਦਸੇ 'ਚ ਸਕੂਟਰੀ ਸਵਾਰ ਔਰਤ ਦੀ ਮੌਤ

03/04/2020 6:04:15 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ, ਕੁਲਦੀਸ਼)— ਅੱਜ ਦੁਪਹਿਰ ਪਿੰਡ ਪੁਲਪੁਖਤਾ ਮਿਆਣੀ ਮੋੜ ਨਜ਼ਦੀਕ ਹੋਏ ਸੜਕ ਹਾਦਸੇ 'ਚ ਸਕੂਟਰੀ ਸਵਾਰ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਸਹੁਰਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

PunjabKesari

ਮ੍ਰਿਤਕਾ ਦੀ ਪਛਾਣ ਮਨਦੀਪ ਕੌਰ ਪਤਨੀ ਬਲਵਿੰਦਰ ਸਿੰਘ ਨਿਵਾਸੀ ਵਾਰਡ ਨੰਬਰ ਚਾਰ ਮਿਆਣੀ ਦੇ ਰੂਪ 'ਚ ਹੋਈ ਹੈ ਅਤੇ ਹਾਦਸੇ 'ਚ ਜ਼ਖਮੀ ਮ੍ਰਿਤਕਾ ਦੇ ਸਹੁਰੇ ਸੁਰੇਸ਼ ਸਿੰਘ ਪੁੱਤਰ ਦਲੀਪ ਸਿੰਘ ਨੂੰ ਸਰਕਾਰੀ ਹਸਪਤਾਲ ਟਾਂਡਾ 'ਚ ਭਰਤੀ ਕਰਵਾਇਆ ਗਿਆ ਹੈ।

PunjabKesari
ਹਾਦਸੇ 'ਚ ਛੋਟੇ ਬੱਚੇ ਰਾਜਵੀਰ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਹਾਦਸਾ ਦੁਪਹਿਰ ਤਿੰਨ ਵਜੇ ਉਸ ਸਮੇਂ ਵਾਪਰਿਆ ਜਦ ਆਪਣੇ ਪਿੰਡ ਮਿਆਣੀ ਤੋਂ ਟਾਂਡਾ ਵਾਲਾ ਰਹੇ ਸਕੂਟੀ ਸਵਾਰ ਗੈਸ ਏਜੰਸੀ ਗੋਦਾਮ ਨਜ਼ਦੀਕ ਨਜ਼ਦੀਕ ਕਿਸੇ ਬੱਸ ਦੀ ਚਪੇਟ 'ਚ ਆ ਗਏ ਟਾਂਡਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਮਾਹਿਲਪੁਰ ਨੇੜੇ ਵਾਪਿਰਆ ਦਰਦਨਾਕ ਹਾਦਸਾ, ਦੋ ਨੌਜਵਾਨਾਂ ਦੀ ਮੌਤ


shivani attri

Content Editor

Related News