ਹਾਈਵੇਅ 'ਤੇ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ 'ਚ 9 ਲੋਕ ਹੋਏ ਜ਼ਖ਼ਮੀ, ਅਵਾਰਾ ਪਸ਼ੂ ਕਾਰਨ ਵਾਪਰਿਆ ਹਾਦਸਾ

06/17/2021 1:07:18 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਅੱਜ ਸਵੇਰੇ ਜਲੰਧਰ-ਪਠਾਨਕੋਟ ਹਾਈਵੇਅ ਉਤੇ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ 9 ਲੋਕ ਜ਼ਖ਼ਮੀ ਹੋ ਗਏ। ਸਵੇਰੇ ਦਾਰਾਪੁਰ ਬਾਈਪਾਸ ਨਜ਼ਦੀਕ ਏਜੇਂਸੀ ਲਈ ਕਠੁਆ ਵੱਲ ਜਾ ਰਹੇ ਦੋ ਨਵੇਂ ਟਰੈਕਟਰਾਂ ਵਿੱਚ ਸਵੇਰੇ 5.30 ਵਜੇ ਮਹਿੰਦਰਾ ਗੱਡੀ ਟਕਰਾਅ ਗਈ, ਜਿਸ ਕਾਰਨ ਟਰੈਕਟਰ ਚਾਲਕ ਗੁਰਨਾਮ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਤਲਵੰਡੀ ਕਲਾ (ਲੁਧਿਆਣਾ ) ਅਤੇ ਮਹਿੰਦਰ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਸਵੇਰੇ 10 ਵਜੇ ਦੇ ਕਰੀਬ ਹਾਈਵੇਅ ਉਤੇ ਖੱਖ ਪਿੰਡ ਨਜ਼ਦੀਕ ਲੁਧਿਆਣਾ ਤੋਂ ਦਸੂਹਾ ਵੱਲ ਜਾ ਰਹੇ ਕਾਰ ਦੇ ਅੱਗੇ ਅਚਾਨਕ ਕੋਈ ਅਵਾਰਾ ਪਸ਼ੂ ਆ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਂਦੀ ਹੋਈ ਦੂਜੇ ਪਾਸੇ ਜਲੰਧਰ ਵੱਲ ਜਾ ਰਹੀ ਕਾਰ ਵਿੱਚ ਜਾ ਟਕਰਾਈ। 

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ

ਇਸ ਦੌਰਾਨ ਪਹਿਲੀ ਕਾਰ ਵਿੱਚ ਸਵਾਰ ਕਮਲਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਅਤੇ ਉਸ ਦੇ ਡਰਾਈਵਰ ਸਤਿਕਾਰ ਸਿੰਘ ਦੇ ਨਾਲ-ਨਾਲ ਦੂਜੀ ਕਾਰ ਵਿੱਚ ਸਵਾਰ ਸ਼ਮਸ਼ੇਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੈਣੀ ਮਿਰਜ਼ਾ ਖਾਂ, ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਬੇਟੀ ਕਮਲਪ੍ਰੀਤ ਕੌਰ  ਦੇ ਸੱਟਾਂ ਲੱਗੀਆਂ। ਹਾਈਵੇਅ ਪੇਟਰੋਲਿੰਗ ਪੁਲਸ ਦੇ ਥਾਣੇਦਾਰ ਤਜਿੰਦਰ ਸਿੰਘ ਦੀ ਟੀਮ ਨੇ ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਟਾਂਡਾ ਪੁਲਸ ਦੋਨਾਂ ਹਾਦਸਿਆਂ ਦੀ ਜਾਂਚ ਵਿੱਚ ਜੁਟੀ ਹੋਈ ਹੈ। 

ਇਹ ਵੀ ਪੜ੍ਹੋ: ਕਰਤਾਰਪੁਰ ਨੇੜੇ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਂ-ਪੁੱਤ ਦੀ ਮੌਕੇ 'ਤੇ ਮੌਤ ਤੇ ਧੀ ਜ਼ਖ਼ਮੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri