ਸੜਕ ਹਾਦਸੇ 'ਚ ਇਕ ਵਿਅਕਤੀ ਮੌਤ,  ਇਕ ਬੀਬੀ ਜ਼ਖ਼ਮੀ

12/04/2020 4:26:05 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)— ਹੁਸ਼ਿਆਂਰਪੁਰ-ਟਾਂਡਾ ਮਾਰਗ 'ਤੇ ਅੱਡਾ ਸੀਕਰੀ ਨੇੜੇ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਬੀਬੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਪੁਲਸ ਪਾਸ ਦਰਜ ਕਰਵਾਏ ਬਿਆਨ ਵਿੱਚ ਸੁਰਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਸਾਹਿਬ ਦਾ ਪਿੰਡ ਥਾਣਾ ਮੁਕੇਰੀਆਂ ਨੇ ਦੱਸਿਆ ਕਿ ਉਹ,ੳਉਸ ਦੀ ਪਤਨੀ ਊਸ਼ਾ ਰਾਣੀ, ਉਸ ਦੀ ਗੁਆਂਢਣ ਸੰਤੋਸ਼ ਦੇਵੀ ਅਤੇ ਉਸ ਦੇ ਪਿਤਾ ਦਾ ਦੋਸਤ ਰਾਜ ਕੁਮਾਰ ਵਾਸੀ ਗਸੌਤਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਆਪਣੀ ਆਪਟੋ ਕਾਰ 'ਤੇ ਸਵਾਰ ਹੋ ਕੇ ਦਵਾਈ ਲੈ ਕੇ ਵਾਪਸ ਆ ਰਹੇ ਸਨ।

ਭਾਰਤੀ ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਖ਼ੁਸ਼ਖ਼ਬਰੀ, 4 ਜਨਵਰੀ ਤੋਂ ਜਲੰਧਰ ਕੈਂਟ 'ਚ ਭਰਤੀ ਰੈਲੀ ਸ਼ੁਰੂ

ਇਸ ਦੌਰਾਨ ਜਦੋਂ ਉਹ ਰਾਤ ਦੇ ਕਰੀਬ ਸਾਢੇ ਅੱਠ ਵਜੇ ਸੀਕਰੀ ਅੱਡੇ ਤੋਂ ਥੋੜਾ ਅੱਗੇ ਆਏ ਤਾਂ ਸਾਹਮਣੇ ਤੋਂ ਆ ਰਹੇ ਇਕ ਟਰੈਕਟਰ ਚਾਲਕ ਨੇ ਕਿਸੇ ਨਾਮਾਲੂਮ ਵ੍ਹੀਕਲ ਨੂੰ ਪਾਰ ਕਰਨ ਦੇ ਚੱਕਰ 'ਚ ਟਰੈਕਟਰ ਉਨ੍ਹਾਂ ਦੀ ਕਾਰ 'ਚ ਮਾਰਿਆ। ਇਸ ਹਾਦਸੇ 'ਚ ਰਾਜ ਕੁਮਾਰ ਅਤੇ ਸੰਤੋਸ਼ ਦੇਵੀ ਦੇ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜਿਆ ਗਿਆ ਅਤੇ ਹਸਪਤਾਲ ਪਹੁੰਚਦੇ ਹੀ ਰਾਜ ਕੁਮਾਰ ਦੀ ਮੌਤ ਹੋ ਗਈ ਜਦਕਿ ਸੰਤੋਸ਼ ਦੇਵੀ ਨੂੰ ਗੰਭੀਰ ਹਾਲਤ 'ਚ ਕਿਸੇ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਪੁਲਸ ਆਪਣੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ

shivani attri

This news is Content Editor shivani attri