ਧੁੰਦ ਕਾਰਨ ਦਰੱਖਤ ਨਾਲ ਟਕਰਾਈ ਬੱਸ, ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ

02/20/2021 6:43:12 PM

ਸੁਲਤਾਨਪੁਰ ਲੋਧੀ (ਧੰਜੂ)-ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਮੌਸਮ ਵਿਚ ਤਬਦੀਲੀ ਜ਼ਰੂਰ ਆਈ ਹੈ ਪਰ ਜੋ ਰਾਤ ਸਮੇਂ ਤੋਂ ਹੀ ਧੁੰਦ ਪੈਣੀ ਸ਼ੁਰੂ ਹੁੰਦੀ ਹੋ ਕੇ ਸਵੇਰੇ ਵੇਲੇ ਤਕਰੀਬਨ 11 ਵਜੇ ਤੱਕ ਜਾਰੀ ਰਹਿੰਦੀ ਹੈ। ਉਸ ਨਾਲ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਦਸੂਹਾ ਤੋਂ ਵੱਡੀ ਖ਼ਬਰ: ਕੇਂਦਰ ਦੇ ਖੇਤੀ ਕਾਨੂੰਨਾਂ ਅਤੇ ਪੰਜਾਬ ਸਰਕਾਰ ਤੋਂ ਦੁਖੀ ਪਿਓ-ਪੁੱਤ ਨੇ ਕੀਤੀ ਖ਼ੁਦਕੁਸ਼ੀ

ਧੁੰਦ ਕਾਰਨ ਸੜਕਾਂ ਉਤੇ ਕਈ ਦਰਦਨਾਕ ਹਾਦਸੇ ਵਾਪਰ ਰਹੇ ਹਨ। ਜਿਸ ਨਾਲ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ। ਗੋਇੰਦਵਾਲ ਤੋਂ ਤਲਵੰਡੀ ਚੌਧਰੀਆਂ ਰੋਡ ਉਤੇ ਜੋ ਆਪਣੇ ਸਮੇਂ ਮੁਤਾਬਕ ਪੀ. ਬੀ 02 ਆਰ 9815 ਬੱਸ ਸੁਲਤਾਨਪੁਰ ਲੋਧੀ ਨੂੰ ਆ ਰਹੀ ਸੀ। ਜਦੋਂ ਬੱਸ ਤਲਵੰਡੀ ਚੌਧਰੀਆਂ ਪੁਦੀਨਾ ਪਲਾਂਟ ਦੇ ਨੇੜੇ ਆਈ ਤਾਂ ਸੜਕ ਤੋਂ ਹੇਠਾਂ ਲਹਿ ਗਈ ਅਤੇ ਦਰਖ਼ੱਤ ਜਾ ਵੱਜੀ।

ਇਹ ਵੀ ਪੜ੍ਹੋ :‘ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਨੇ ਗੁਰਧਾਮਾਂ ਦੀ ਮਾਣ-ਮਰਿਆਦਾ ਲਈ ਕੁਰਬਾਨ ਹੋਣ ਦਾ ਜਜ਼ਬਾ ਪ੍ਰਚੰਡ ਕੀਤਾ’

ਬੱਸ ਚਾਲਕ ਮੁੱਖਾ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਸਾਹਮਣੇ ਤੇਜ਼ ਰਫਤਾਰ ਵਿਚ ਟਿੱਪਰ ਆ ਰਿਹਾ ਸੀ। ਧੁੰਦ ਕਾਰਨ ਦੂਰੋਂ ਪਤਾ ਨਹੀਂ ਲੱਗਾ ਪਰ ਜਦੋਂ ਨੇਡ਼ੇ ਆਇਆ ਤਾਂ ਉਸ ਤੋਂ ਬਚਣ ਲਈ ਬਰੇਕ ਲਗਾਈ ਪਰ ਸੜਕ ਗਿੱਲੀ ਹੋਣ ਕਰਕੇ ਸਲਿਪ ਹੋ ਗਈ ਅਤੇ ਸੜਕ ਤੋਂ ਹੇਠਾਂ ਵੱਲ ਰੁੱਖਾਂ ਨਾਲ ਵੱਜ ਕੇ ਬੱਸ ਰੁਕ ਗਈ। ਬੱਸ ਅੰਦਰ ਸਫਰ ਕਰਨ ਵਾਲਿਆਂ ਵਿਚ ਵਿਦਿਆਰਥੀ ਵੀ ਸਨ। ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਟਿੱਪਰ ਵਾਲਾ ਨਹੀਂ ਰੁਕਿਆ। ਉਹ ਟਿੱਪਰ ਨੂੰ ਭਜਾ ਕੇ ਲੈ ਗਿਆ।

ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹੁਸ਼ਿਆਰਪੁਰ ਦੇ ਦੋ ਨੌਜਵਾਨ ਤਿਹਾੜ ਜੇਲ੍ਹ ਵਿਚੋਂ ਰਿਹਾਅ


shivani attri

Content Editor

Related News