ਵਿਆਹ ਤੋਂ ਪਰਤ ਰਹੇ ਪਰਿਵਾਰ ਨਾਲ ਹਾਦਸਾ, ਬਲੈਰੋ ਪਲਟਣ ਕਾਰਣ 9 ਜ਼ਖ਼ਮੀ

02/20/2021 3:48:08 PM

ਭੋਗਪੁਰ (ਸੂਰੀ)- ਪਿੰਡ ਸੱਧਾਚੱਕ ਨੇੜੇ ਇਕ ਬਲੈਰੋ ਗੱਡੀ ਦੇ ਬੇਕਬੂ ਹੋ ਕੇ ਪਲਟਣ ਕਾਰਣ ਗੱਡੀ ਵਿਚ ਸਵਾਰ 3 ਬੱਚਿਆਂ ਅਤੇ 4 ਔਰਤਾਂ ਸਣੇ 9 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪਿੰਡ ਸੱਧਾਚੱਕ ਨਜ਼ਦੀਕ ਸਥਿਤ ਇਕ ਮੈਰਿਜ ਪੈਲਸ ਵਿਚ ਵਿਆਹ ਸਮਾਰੋਹ ਉਪਰੰਤ ਇਕ ਪਰਿਵਾਰ ਬਲੈਰੋ ਗੱਡੀ ਵਿਚ ਸਵਾਰ ਹੋ ਕੇ ਥਾਣਾ ਭੋਗਪੁਰ ਦੇ ਪਿੰਡ ਜਲੋਵਾਲ ਵੱਲ ਜਾ ਰਿਹਾ ਸੀ। ਜਦੋਂ ਇਹ ਬਲੈਰੋ ਗੱਡੀ ਪਿੰਡ ਸੱਧਾ ਚੱਕ ਦੇ ਪੈਲਸ ਤੋਂ ਨਿਕਲ ਕੇ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ’ਤੇ 100 ਮੀਟਰ ਦੀ ਦੂਰੀ ’ਤੇ ਪੁੱਜੀ ਤਾਂ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਕਈ ਪਲਟੀਆਂ ਖਾਂਦੀ ਅਚਾਨਕ ਸਫੈਦੇ ਨਾਲ ਜਾ ਟੱਕਰਾਈ।

ਇਹ ਵੀ ਪੜ੍ਹੋ : ਦਸੂਹਾ ਤੋਂ ਵੱਡੀ ਖ਼ਬਰ: ਕੇਂਦਰ ਦੇ ਖੇਤੀ ਕਾਨੂੰਨਾਂ ਅਤੇ ਪੰਜਾਬ ਸਰਕਾਰ ਤੋਂ ਦੁਖੀ ਪਿਓ-ਪੁੱਤ ਨੇ ਕੀਤੀ ਖ਼ੁਦਕੁਸ਼ੀ

ਇਸ ਹਾਦਸੇ ਵਿਚ ਗੱਡੀ ਵਿਚ ਸਵਾਰ 4 ਔਰਤਾਂ, 3 ਬੱਚੇ ਅਤੇ 2 ਆਦਮੀ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ, ਹਾਈਵੇਅ ਪੈਟਰੋਲਿੰਗ ਗੱਡੀ ਮੁਲਾਜ਼ਮ ਥਾਣੇਦਾਰ ਸਰਵਣ ਸਿੰਘ ਅਤੇ ਭੋਗਪੁਰ ਥਾਣਾ ਮੁੱਖੀ ਮਨਜੀਤ ਸਿੰਘ ਪੁਲਸ ਫੋਰਸ ਨਾਲ ਹਾਦਸੇ ਵਾਲੀ ਥਾਂ ’ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਕਾਲਾ ਬੱਕਰਾ ਅਤੇ ਜਲੰਧਰ ਦੇ ਨਿੱਜੀ ਹਸਪਤਾਲਾਂ ਵਿਚ ਇਲਾਜ ਲਈ ਭੇਜਿਆ ਗਿਆ। 

ਇਹ ਵੀ ਪੜ੍ਹੋ : ਖਹਿਰਾ ਨੇ ਧਰਮੀ ਫੌਜੀਆਂ ਦੇ ਭੱਤੇ ਨੂੰ ਲੈ ਕੇ ਕੈਪਟਨ ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ

ਸਾਰੇ ਜ਼ਖ਼ਮੀਆਂ ਸੋਨੂੰ ਪੁੱਤਰ ਮਲੂਕ ਚੰਦ, ਮਨਿੰਦਰ ਕੌਰ ਪਤਨੀ ਲਸ਼ਕਰ ਸਿੰਘ, ਸ਼ਰਨ ਪੁੱਤਰ ਗੁਰਪ੍ਰੀਤ, ਜ਼ਸਨਪ੍ਰੀਤ ਪੁੱਤਰੀ ਲਸ਼ਕਰ ਸਿੰਘ, ਜਸਲੀਨ ਪੁੱਤਰੀ ਲਸ਼ਕਰ ਸਿੰਘ, ਤਰਸੇਮ ਲਾਲ, ਅੰਜਲੀ, ਹਰਜਿੰਦਰ ਕੌਰ, ਇੰਦਰਜੀਤ ਕੌਰ, ਗੁਰਸ਼ਰਨ ਆਦਿ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਪੁਲਸ ਵੱਲੋਂ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਜ਼ਖਮੀ ਬਲਾਕ ਭੋਗਪੁਰ ਦੇ ਪਿੰਡ ਜਲੋਵਾਲ ਦੇ ਸਾਬਕਾ ਸਰਪੰਚ ਸੋਨਾ ਦੇ ਪਰਿਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਹਾਦਸਾਗ੍ਰਸਤ ਗੱਡੀ ਵੀ ਸਾਬਕਾ ਸਰਪੰਚ ਦੀ ਦੱਸੀ ਜਾ ਰਹੀ ਹੈ ਅਤੇ ਹਾਦਸੇ ਦੌਰਾਨ ਇਸ ਗੱਡੀ ਨੂੰ ਸਾਬਕਾ ਸਰਪੰਚ ਦਾ ਡਰਾਇਵਰ ਚਲਾ ਰਿਹਾ ਸੀ।

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ

ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹੁਸ਼ਿਆਰਪੁਰ ਦੇ ਦੋ ਨੌਜਵਾਨ ਤਿਹਾੜ ਜੇਲ੍ਹ ਵਿਚੋਂ ਰਿਹਾਅ

shivani attri

This news is Content Editor shivani attri