ਤੇਜ਼ ਰਫ਼ਤਾਰ ਇਨੋਵਾ ਨੇ ਰੇਹੜੀਆਂ ਨੂੰ ਮਾਰੀ ਟੱਕਰ, 2 ਜ਼ਖ਼ਮੀ

10/13/2021 5:24:53 PM

ਜਲੰਧਰ (ਜ. ਬ.)– ਮੰਗਲਵਾਰ ਰਾਤੀਂ ਡੀ. ਏ. ਵੀ. ਕਾਲਜ ਨਜ਼ਦੀਕ ਗੰਦੇ ਨਾਲੇ ’ਤੇ ਤੇਜ਼ ਰਫਤਾਰ ਇਨੋਵਾ ਗੱਡੀ ਨੇ ਅੱਗੇ ਜਾ ਰਹੀਆਂ ਰੇਹੜੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਰੇਹੜੀਆਂ ਲਿਜਾ ਰਹੇ ਦੋਵੇਂ ਪ੍ਰਵਾਸੀ ਜ਼ਖ਼ਮੀ ਹੋ ਗਏ। ਲੋਕਾਂ ਦੀ ਮਦਦ ਨਾਲ ਇਨੋਵਾ ਦੇ ਡਰਾਈਵਰ ਨੂੰ ਕਾਬੂ ਕਰਕੇ ਮੌਕੇ ’ਤੇ ਪਹੁੰਚੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਸ਼ੱਕ ਹੈ ਕਿ ਇਨੋਵਾ ਦੇ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਹਾਦਸੇ ਦੀ ਖ਼ਬਰ ਜਿਉਂ ਹੀ ਜ਼ਖ਼ਮੀਆਂ ਵਿਚ ਸ਼ਾਮਲ ਇਕ ਵਿਅਕਤੀ ਦੇ ਭਰਾ ਨੂੰ ਮਿਲੀ ਤਾਂ ਘਟਨਾ ਸਥਾਨ ’ਤੇ ਆਉਣ ਸਮੇਂ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ:  ਚੂੜੇ ਵਾਲੇ ਹੱਥਾਂ ਨਾਲ ਪਤਨੀ ਨੇ ਸ਼ਹੀਦ ਗੱਜਣ ਸਿੰਘ ਨੂੰ ਦਿੱਤੀ ਆਖ਼ਰੀ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਜਾਣਕਾਰੀ ਮੁਤਾਬਕ ਮੂਲ ਨਿਵਾਸੀ ਬਿਹਾਰ, ਹਾਲ ਨਿਵਾਸੀ ਕਬੀਰ ਨਗਰ, ਗਲੀ ਨੰਬਰ 8 ਦੇ ਰਹਿਣ ਵਾਲੇ ਕੇਦਾਰ ਚੌਧਰੀ ਅਤੇ ਵਰੁਣ ਮੰਡਲ ਰਾਤ ਸਮੇਂ ਰੇਹੜੀਆਂ ਸਮੇਤ ਆਪਣੇ ਘਰ ਵੱਲ ਜਾ ਰਹੇ ਸਨ। ਜਿਉਂ ਹੀ ਉਹ ਡੀ. ਏ. ਵੀ. ਕਾਲਜ ਨਜ਼ਦੀਕ ਗੰਦੇ ਨਾਲੇ ’ਤੇ ਪਹੁੰਚੇ ਤਾਂ ਪਿੱਛਿਓਂ ਆ ਰਹੀ ਤੇਜ਼ ਰਫਤਾਰ ਇਨੋਵਾ ਨੇ ਪਹਿਲਾਂ ਮਸਾਲਿਆਂ ਦੀ ਰੇਹੜੀ ਲਾਉਣ ਵਾਲੇ ਕੇਦਾਰ ਚੌਧਰੀ ਨੂੰ ਟੱਕਰ ਮਾਰੀ ਅਤੇ ਫਿਰ ਆਂਡਿਆਂ ਦੀ ਰੇਹੜੀ ਲਿਜਾ ਰਹੇ ਵਰੁਣ ਮੰਡਲ ਨੂੰ ਵੀ ਕੁਚਲ ਦਿੱਤਾ। ਹਾਦਸੇ ਵਿਚ ਦੋਵੇਂ ਰੇਹੜੀਆਂ ਨੁਕਸਾਨੀਆਂ ਗਈਆਂ, ਉਨ੍ਹਾਂ ਦਾ ਸਾਰਾ ਸਾਮਾਨ ਵੀ ਖਿੱਲਰ ਗਿਆ, ਜਦੋਂ ਕਿ ਕੇਦਾਰ ਚੌਧਰੀ ਅਤੇ ਵਰੁਣ ਮੰਡਲ ਵੀ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ:  ਭੁਲੱਥ: ਸ਼ਹੀਦ ਜਸਵਿੰਦਰ ਸਿੰਘ ਨੂੰ ਆਖ਼ਰੀ ਸਲਾਮ, ਅੰਤਿਮ ਦਰਸ਼ਨਾਂ ਲਈ ਉਮੜਿਆ ਜਨ ਸੈਲਾਬ

ਹਾਦਸੇ ਦੇ ਸਮੇਂ ਉਥੋਂ ਨਿਕਲ ਰਹੇ ਰਾਹਗੀਰਾਂ ਨੇ ਇਨੋਵਾ ਦੇ ਡਰਾਈਵਰ ਨੂੰ ਕਾਬੂ ਕਰ ਲਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ। ਪੁਲਸ ਨੇ ਜ਼ਖ਼ਮੀ ਨੂੰ ਹਸਪਤਾਲ ਭਿਜਵਾਇਆ, ਜਦੋਂ ਕਿ ਇਨੋਵਾ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ। ਲੋਕਾਂ ਨੇ ਸ਼ੱਕ ਪ੍ਰਗਟਾਇਆ ਕਿ ਇਨੋਵਾ ਦੇ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਦੂਜੇ ਪਾਸੇ ਇਸ ਘਟਨਾ ਦੀ ਜਾਣਕਾਰੀ ਲੋਕਾਂ ਨੇ ਕੇਦਾਰ ਚੌਧਰੀ ਦੇ ਭਰਾ ਅਰੁਣ ਚੌਧਰੀ ਨੂੰ ਦਿੱਤੀ ਤਾਂ ਉਹ ਵੀ ਘਟਨਾ ਸਥਾਨ ਲਈ ਰਵਾਨਾ ਹੋ ਗਿਆ ਪਰ ਰਸਤੇ ਵਿਚ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸਨੂੰ ਵੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਹਾਦਸੇ ਵਿਚ ਮਦਦ ਕਰਨ ਦੇ ਬਹਾਨੇ ਆਏ ਕੁਝ ਲੋਕਾਂ ਨੇ ਅਰੁਣ ਦਾ ਪਰਸ ਹੀ ਕੱਢ ਲਿਆ। ਦੇਰ ਰਾਤ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ  ਹੈ। 

ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ

shivani attri

This news is Content Editor shivani attri