ਤੇਜ਼ ਰਫ਼ਤਾਰ ਕਾਰ ਚਾਲਕ ਨੇ ਗੁਰੂ ਨਾਨਕਪੁਰਾ ਫਾਟਕ ਨੂੰ ਮਾਰੀ ਟੱਕਰ, ਔਰਤ ਦਾ ਸਿਰ ਪਾਟਾ

04/09/2021 1:27:55 PM

ਜਲੰਧਰ (ਗੁਲਸ਼ਨ)– ਵੀਰਵਾਰ ਦੁਪਹਿਰੇ ਲਗਭਗ 1 ਵਜੇ ਇਕ ਤੇਜ਼ ਰਫ਼ਤਾਰ ਵਾਹਨ ਚਾਲਕ ਨੇ ਗੁਰੂ ਨਾਨਕਪੁਰਾ ਫਾਟਕ ਨੂੰ ਟੱਕਰ ਮਾਰ ਦਿੱਤੀ। ਟੱਕਰ ਨਾਲ ਜਿੱਥੇ ਫਾਟਕ ਦਾ ਨੁਕਸਾਨ ਹੋਇਆ, ਉੱਥੇ ਹੀ ਇਕ ਰਾਹਗੀਰ ਔਰਤ ਦਾ ਸਿਰ ਵੀ ਪਾਟ ਗਿਆ। ਸੂਚਨਾ ਮੁਤਾਬਕ ਗੇਟਮੈਨ ਵੱਲੋਂ ਫਾਟਕ ਬੰਦ ਕੀਤਾ ਜਾ ਰਿਹਾ ਸੀ ਅਤੇ ਚੌਗਿੱਟੀ ਚੌਕ ਵੱਲੋਂ ਇਕ ਕਾਰ ਆ ਰਹੀ ਸੀ। ਫਾਟਕ ਬੰਦ ਹੁੰਦਾ ਦੇਖ ਕੇ ਚਾਲਕ ਨੇ ਕਾਰ ਤੇਜ਼ੀ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਕਾਰ ਫਾਟਕ ਨਾਲ ਟਕਰਾਅ ਗਈ ਅਤੇ ਚਾਲਕ ਕਾਰ ਲੈ ਕੇ ਲਾਡੋਵਾਲੀ ਰੋਡ ਵੱਲ ਫ਼ਰਾਰ ਹੋ ਗਿਆ। ਫਾਟਕ ਦਾ ਪੋਲ ਉਥੋਂ ਲੰਘ ਰਹੀ ਗੁਰੂ ਨਾਨਕਪੁਰਾ ਵਾਸੀ ਇਕ ਔਰਤ ਸੋਨੀਆ ਦੇ ਸਿਰ ’ਤੇ ਲੱਗਣ ਕਾਰਨ ਉਸ ਦਾ ਸਿਰ ਪਾਟ ਗਿਆ। ਉਸ ਨੂੰ ਜ਼ਖ਼ਮੀ ਹਾਲਤ ਵਿਚ ਇਕ ਨਿੱਜੀ ਡਾਕਟਰ ਕੋਲ ਲਿਜਾਇਆ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਲੁਧਿਆਣਾ ’ਚ ਦਿਨ-ਦਿਹਾੜੇ ਪਤੀ ਨੇ ਵੱਢੀ ਪਤਨੀ, ਚਾਕੂ ਮਾਰ-ਮਾਰ ਕੱਢੀਆਂ ਅੰਤੜੀਆਂ

ਸੂਚਨਾ ਮਿਲਣ ’ਤੇ ਆਰ. ਪੀ. ਐੱਫ. ਦੀ ਸਬ-ਇੰਸਪੈਕਟਰ ਮੈਡਮ ਸੋਨੀਆ, ਏ. ਐੱਸ.ਆਈ. ਸੁਖਦੇਵ ਸਿੰਘ ਅਤੇ ਦੇਵਰਾਜ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਗੇਟਮੈਨ ਨੇ ਕਾਰ ਦਾ ਨੰਬਰ ਨੋਟ ਕਰ ਲਿਆ ਸੀ, ਜਿਹੜਾ ਉਸਨੇ ਆਰ. ਪੀ. ਐੱਫ. ਕਰਮਚਾਰੀਆਂ ਨੂੰ ਦੇ ਦਿੱਤਾ। ਆਰ. ਪੀ. ਐੱਫ. ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਰੇਲਵੇ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਆਰ. ਪੀ. ਐੱਫ. ਦਾ ਕਹਿਣਾ ਹੈ ਕਿ ਰਜਿਸਟਰੇਸ਼ਨ ਨੰਬਰ ਦੇ ਆਧਾਰ ’ਤੇ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਸੂਤਰਾਂ ਮੁਤਾਬਕ ਘਟਨਾ ਦੇ ਡੇਢ ਘੰਟੇ ਬਾਅਦ ਤੱਕ ਕੋਈ ਵੀ ਰੇਲ ਕਰਮਚਾਰੀ ਫਾਟਕ ਨੂੰ ਠੀਕ ਕਰਨ ਨਹੀਂ ਪਹੁੰਚਿਆ ਸੀ। ਇਸ ਦੌਰਾਨ ਕੋਈ ਟਰੇਨ ਪ੍ਰਭਾਵਿਤ ਨਹੀਂ ਹੋਈ ਪਰ ਸੜਕ ਆਵਾਜਾਈ ਕਾਫੀ ਦੇਰ ਪ੍ਰਭਾਵਿਤ ਰਹੀ। ਲਗਭਗ 4 ਘੰਟੇ ਬਾਅਦ ਫਾਟਕ ਨੂੰ ਠੀਕ ਕਰ ਕੇ ਖੋਲ੍ਹਿਆ ਗਿਆ, ਜਿਸ ਤੋਂ ਬਾਅਦ ਟਰੈਫਿਕ ਸੁਚਾਰੂ ਢੰਗ ਨਾਲ ਚਾਲੂ ਹੋਈ ਅਤੇ ਲੋਕਾਂ ਨੇ ਰਾਹਤ ਦੀ ਸਾਹ ਲਈ।

ਇਹ ਵੀ ਪੜ੍ਹੋ :ਵਿਆਹ ਦਾ ਲਾਰਾ ਲਾ ਰੋਲਦਾ ਰਿਹਾ ਕੁੜੀ ਦੀ ਪੱਤ, ਡਾਕਟਰ ਕੋਲ ਪੁੱਜੀ ਤਾਂ ਸਾਹਮਣੇ ਆਏ ਸੱਚ ਨੇ ਉਡਾਏ ਪਰਿਵਾਰ ਦੇ ਹੋਸ਼

ਕਈ ਘੰਟੇ ਬਣੀ ਰਹੀ ਟਰੈਫਿਕ ਜਾਮ ਦੀ ਸਥਿਤੀ
ਫਾਟਕ ਖਰਾਬ ਹੋਣ ਕਾਰਨ ਚੌਗਿੱਟੀ ਬਾਈਪਾਸ ਅਤੇ ਲਾਡੋਵਾਲੀ ਰੋਡ ਵਾਲੇ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਈ ਘੰਟੇ ਟਰੈਫਿਕ ਜਾਮ ਦੀ ਸਥਿਤੀ ਬਣੀ ਰਹੀ। ਫਾਟਕ ਖਰਾਬ ਹੋਣ ਸਬੰਧੀ ਰੇਲਵੇ ਵੱਲੋਂ ਕੋਈ ਵੀ ਬੋਰਡ ਨਹੀਂ ਲਾਇਆ ਗਿਆ ਸੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਫਾਟਕ ’ਤੇ ਪਹੁੰਚ ਕੇ ਪਤਾ ਲੱਗਦਾ ਸੀ ਕਿ ਫਾਟਕ ਖਰਾਬ ਹੈ। ਗੁਰੂ ਨਾਨਕਪੁਰਾ ਫਾਟਕ ਨਾਲ ਲੱਗਦੇ ਕਈ ਇਲਾਕਿਆਂ ਦੇ ਲੋਕਾਂ ਨੂੰ ਵੀ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 15 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਸੱਚਾਈ ਜਾਣ ਮਾਪਿਆਂ ਦੇ ਵੀ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News