ਤੇਜ਼ ਰਫਤਾਰ ਦਾ ਕਹਿਰ, ਟੈਂਕਰ ਨੇ ਕੁਚਲਿਆ ਸਾਈਕਲ ਸਵਾਰ ਵਿਅਕਤੀ

03/16/2020 12:54:59 PM

ਜਲੰਧਰ (ਵਰੁਣ)— ਇਥੋਂ ਦੇ ਕਾਲੀਆ ਕਾਲੋਨੀ ਨੇੜੇ ਮਿਊਰੀ ਹੋਟਲ ਦੇ ਬਾਹਰ ਤੇਜ਼ ਰਫਤਾਰ ਟੈਂਕਰ ਨੇ ਸਾਈਕਲ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਰਾਹਗੀਰਾਂ ਦੀ ਮਦਦ ਨਾਲ ਟੈਂਕਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਤੁਰੰਤ ਥਾਣਾ ਨੰਬਰ ਇਕ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਥਾਣਾ ਨੰਬਰ ਇਕ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਟੈਂਕਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ।

ਦੱਸਣਯੋਗ ਹੈ ਕਿ ਜਲੰਧਰ 'ਚ ਤੇਜ਼ ਰਫਤਾਰ ਦੇ ਕਹਿਰ ਨਾਲ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ 'ਚ ਕਈ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਸ਼ਵੀਨਾਰ ਨੂੰ ਵੀ ਤੇਜ਼ ਰਫਤਾਰ ਦੇ ਕਾਰਨ ਜਲੰਧਰ 'ਚ ਦੋ ਭਿਆਨਕ ਸੜਕ ਹਾਦਸੇ ਵਾਪਰ ਗਏ ਸਨ। ਗਨੀਮਤ ਇਹ ਰਹੀ ਰਹੀ ਸੀ ਕਿ ਦੋਵੇਂ ਹਾਦਸਿਆਂ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਇਕ ਪਾਸੇ ਜਿੱਥੇ ਫੁੱਟਬਾਲ ਚੌਕ ਨੇੜੇ ਤੇਜ਼ ਰਫਤਾਰ ਸਬਜ਼ੀ ਨਾਲ ਭਰਿਆ ਟਰੱਕ ਪਲਟ ਗਿਆ ਸੀ, ਉਥੇ ਹੀ ਪਠਾਨਕੋਟ ਬਾਈਪਾਸ ਰੇਰੂ ਗੇਟ ਨੇੜੇ ਸਬਜ਼ੀ ਨਾਲ ਲੱਦਿਆ ਟਰੱਕ ਇਕ ਬੋਲੈਰੋ ਗੱਡੀ 'ਤੇ ਪਲਟ ਗਿਆ ਸੀ। ਦੋਵੇਂ ਹਾਦਸਿਆਂ 'ਚ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਫੁੱਟਬਾਲ ਚੌਕ ਨੇੜੇ ਵਾਪਰੇ ਹਾਦਸੇ 'ਚ ਵੀ ਜਿੱਥੇ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ, ਉਥੇ ਹੀ ਟ੍ਰੈਫਿਕ ਲਾਈਟਸ ਵੀ ਟੁੱਟ ਗਈਆਂ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।


shivani attri

Content Editor

Related News