ਜਲੰਧਰ ''ਚ ਵਾਪਰੇ ਦੋ ਭਿਆਨਕ ਟਰੱਕ ਹਾਦਸੇ, ਜਾਨੀ ਨੁਕਸਾਨ ਦਾ ਰਿਹਾ ਬਚਾਅ

03/14/2020 1:17:29 PM

ਜਲੰਧਰ (ਵਰੁਣ, ਸ਼ੋਰੀ, ਸੋਨੂੰ)— ਜਲੰਧਰ 'ਚ ਅੱਜ ਸਵੇਰੇ ਦੋ ਭਿਆਨਕ ਸੜਕ ਹਾਦਸੇ ਵਾਪਰ ਗਏ। ਗਨੀਮਤ ਇਹ ਰਹੀ ਕਿ ਦੋਵੇਂ ਹਾਦਸਿਆਂ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਕ ਪਾਸੇ ਜਿੱਥੇ ਫੁੱਟਬਾਲ ਚੌਕ ਨੇੜੇ ਤੇਜ਼ ਰਫਤਾਰ ਸਬਜ਼ੀ ਨਾਲ ਭਰਿਆ ਟਰੱਕ ਪਲਟ ਗਿਆ, ਉਥੇ ਹੀ ਪਠਾਨਕੋਟ ਬਾਈਪਾਸ ਰੇਰੂ ਗੇਟ ਨੇੜੇ ਸਬਜ਼ੀ ਨਾਲ ਲੱਦਿਆ ਟਰੱਕ ਇਕ ਬੋਲੈਰੋ ਗੱਡੀ 'ਤੇ ਪਲਟ ਗਿਆ। ਦੋਵੇਂ ਹਾਦਸਿਆਂ 'ਚ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।

ਫੁੱਟਬਾਲ ਚੌਕ ਨੇੜੇ ਵਾਪਰੇ ਹਾਦਸੇ 'ਚ ਵੀ ਜਿੱਥੇ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ, ਉਥੇ ਹੀ ਟ੍ਰੈਫਿਕ ਲਾਈਟਸ ਵੀ ਟੁੱਟ ਗਈਆਂ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਟਰੱਕ ਨੂੰ ਕਾਬੂ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਬਾਈਪਾਸ ਨੇੜੇ ਜਿਸ ਸਮੇਂ ਟਰੱਕ ਬੋਲੈਰੋ ਗੱਡੀ 'ਤੇ ਪਲਟਿਆ, ਉਸ ਸਮੇਂ ਗੱਡੀ 'ਚ ਕੋਈ ਵੀ ਨਹੀਂ ਸੀ। ਇਹ ਹਾਦਸੇ 'ਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਪੁਲਸ ਮੁਤਾਬਕ ਇਕ ਟਰੱਕ ਪਠਾਨਕੋਟ ਚੌਕ ਤੋਂ ਤੇਜ਼ੀ ਨਾਲ ਜਾ ਰਿਹਾ ਸੀ।

ਪਠਾਨਕੋਟ ਚੌਕ ਦੇ ਕੋਲ ਆਉਂਦੇ ਹੀ ਟਰੱਕ ਚਾਲਕ ਨੇ ਕੰਟਰੋਲ ਖੋਹ ਦਿੱਤਾ,ਜਿਸ ਨਾਲ ਸਰਵਿਸ ਲੇਨ 'ਚ ਖੜ੍ਹੀ ਬੋਲੈਰੋ ਗੱਡੀ ਦੇ ਉੱਪਰ ਪਲਟ ਗਿਆ। ਲੋਕਾਂ ਨੇ ਦੱਸਿਆ ਕਿ ਟਰੱਕ ਦੀ ਰਫਤਾਰ ਤੇਜ਼ ਸੀ, ਜਿਸ ਕਾਰਨ ਡਰਾਈਵਰ ਕੰਟਰੋਲ ਕੋਹ ਬੈਠਾ। ਮੌਕੇ 'ਤੇ ਪਹੁੰਚੀ ਪੁਲਸ ਨੇ ਟਰੱਕ ਅਤੇ ਟਰੱਕ ਚਾਲਕ ਨੂੰ ਕਬਜ਼ੇ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ : ਪੰਜਾਬ 'ਚ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਤੇ ਜਿੰਮ ਬੰਦ ਕਰਨ ਦੇ ਹੁਕਮ


ਇਹ ਵੀ ਪੜ੍ਹੋ​​​​​​​: ਵਿਆਹ ਦੇ 28 ਦਿਨਾਂ ਬਾਅਦ ਲਾੜੀ ਬਣੀ ਮਾਂ, ਜਾਣ ਦੰਗ ਰਹਿ ਗਿਆ ਸਾਰਾ ਟੱਬਰ

shivani attri

This news is Content Editor shivani attri