ਸੜਕ ਹਾਦਸੇ 'ਚ ਤਿੰਨ ਸਾਲ ਦੇ ਬੱਚੇ ਦੀ ਮੌਤ

03/17/2020 5:52:19 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਹੁਸ਼ਿਆਰਪੁਰ ਰੋਡ 'ਤੇ ਪਿੰਡ ਰਾਮਪੁਰ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਇੱਕ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਜਤਿਨ ਪੁੱਤਰ ਜਲ ਸਿੰਘ ਨਿਵਾਸੀ ਛੀਗਾ( ਯੂ. ਪੀ.) ਦੇ ਰੂਪ 'ਚ ਹੋਈ ਹੈ। ਇਹ ਹਾਦਸਾ ਬੀਤੇ ਦਿਨ ਉਸ ਸਮੇਂ ਵਾਪਰਿਆ ਜਦੋਂ ਟਾਂਡਾ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਨਿੱਜੀ ਕੰਪਨੀ ਦੀ ਬੱਸ 'ਚ ਜਤਿਨ ਚਪੇਟ 'ਚ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਕਿਨ੍ਹਾਂ ਹਾਲਾਤਾਂ 'ਚ ਹੋਇਆ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਟਾਂਡਾ ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਮਹਿੰਗੇ ਵਿਆਹਾਂ ਨੂੰ ਮਾਤ ਪਾਉਂਦੈ ਇਹ ਸਾਦਾ ਵਿਆਹ, ਸਕੂਟਰੀ 'ਤੇ ਲਿਆਇਆ ਡੋਲੀ (ਵੀਡੀਓ)

​​​​​​​ਇਹ ਵੀ ਪੜ੍ਹੋ:  ਨਸ਼ਿਆਂ ਨੇ ਉਜਾੜੇ ਕਈ ਘਰ, ਹੱਥਾਂ 'ਚ ਤਸਵੀਰਾਂ ਤੇ ਦਿਲਾਂ 'ਚ ਦਰਦ ਲੈ ਕੇ ਧਾਹਾਂ ਮਾਰ ਰੋਏ ਮਾਪੇ​​​​​​​

shivani attri

This news is Content Editor shivani attri