ਭਿਆਨਕ ਸੜਕ ਹਾਦਸਾ : ਓਵਰਟੇਕ ਦੇ ਚੱਕਰ ''ਚ ਕਾਰ ਤੇ ਟਰਾਲੀ ਵਿਚਾਲੇ ਹੋਈ ਟੱਕਰ, 1 ਦੀ ਮੌਤ

03/17/2022 11:22:26 PM

ਜਲੰਧਰ (ਬਿਊਰੋ)- ਸੜਕ ਹਾਦਸੇ ਦਿਨੋ-ਦਿਨ ਵੱਧਦੇ ਹੀ ਜਾ ਰਹੇ ਹਨ। ਜਿਲ੍ਹੇ ਦੇ ਵੇਰਕਾ ਮਿਲਕ ਪਲਾਂਟ ਫਲਾਈਓਵਰ 'ਤੇ ਇਕ ਸੜਕ ਹਾਦਸੇ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਹਾਦਸੇ 'ਚ ਫਲਾਈਓਵਰ 'ਤੇ ਕਾਰ ਓਵਰਟੇਕ ਕਰਦੇ ਹੋਏ ਇਕ ਟਰਾਲੀ ਨਾਲ ਟਕਰਾਈ। ਇਸ ਦੌਰਾਨ ਇਕ ਦੀ ਮੌਤ ਅਤੇ 3 ਹੋਰ ਮਹਿਲਾਵਾਂ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। 

ਇਹ ਖ਼ਬਰ ਪੜ੍ਹੋ- ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ
ਮ੍ਰਿਤਕ ਮਹਿਲਾ ਦੀ ਪਛਾਣ ਉਪਿੰਦਰ ਕੌਰ ਨਿਵਾਸੀ ਖੰਨਾ ਦੇ ਰੂਪ ਵਿਚ ਹੋਈ ਜੋਕਿ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ 'ਤੇ ਬੈਠੀ ਸੀ। ਜਾਣਕਾਰੀ ਦੇ ਅਨੁਸਾਰ ਚਾਰੇ ਮਹਿਲਾਵਾਂ ਖੰਨਾ ਸਥਿਤ ਐੱਸ. ਜੀ. ਪੀ. ਸੀ. ਸਕੂਲ (ਬਾਦਲ) ਦੀਆਂ ਕਰਮਚਾਰੀ ਹਨ ਜੋ ਸਕੂਲ ਦਾ ਸਾਮਾਨ ਲੈਣ ਦੇ ਲਈ ਅੰਮ੍ਰਿਤਸਰ ਗਈਆਂ ਸਨ। ਵੀਰਵਾਰ ਨੂੰ ਖੰਨਾ ਵਾਪਿਸ ਜਾਂਦੇ ਸਮੇਂ ਗੱਡੀ ਓਵਰਟੇਕ ਦੇ ਚੱਕਰ ਵਿਚ ਟਰਾਲੀ ਨਾਲ ਟਕਰਾਈ। ਜ਼ਖਮੀ ਮਹਿਲਾਵਾਂ ਨੂੰ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਟਰਾਲੀ ਚਾਲਕ ਥਾਣਾ 1 ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਸੀ। 

ਇਹ ਖ਼ਬਰ ਪੜ੍ਹੋ- ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh