ਟਰੱਕ ਦੇ ਪਿੱਛੇ ਵੱਜੀ ਕਾਰ, ਸਬ ਇੰਸਪੈਰਟਰ ਦੀ ਮੌਤ

03/08/2020 2:00:15 PM

ਕਰਤਾਰਪੁਰ (ਸਾਹਨੀ)— ਬੀਤੀ ਦੇਰ ਰਾਤ ਜੀ. ਟੀ. ਰੋਡ ਸੀ. ਆਰ. ਪੀ. ਐੱਫ. ਕੈਂਪ ਨੇੜੇ ਫਲਾਈਓਵਰ 'ਤੇ ਜਾ ਰਹੇ ਟਰੱਕ ਦੀ ਅਚਾਨਕ ਬ੍ਰੇਕ ਲੱਗਣ ਨਾਲ ਪਿਛਿਓਂ ਆ ਰਹੀ ਇਕ ਸਵਿਫਟ ਕਾਰ ਦੀ ਟੱਕਰ ਹੋ ਗਈ, ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦੇ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਸਰਾਏ ਖਾਸ ਨਿਵਾਸੀ ਰਵੀ ਕਾਂਤ ਪੁੱਤਰ ਰਤਨ ਚੰਦ ਨੇ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਕਰਤਾਰਪੁਰ ਤੋਂ ਆਪਣੇ ਪਿੰਡ ਸਰਾਏ ਖਾਸ ਵੱਲ ਜਾ ਰਿਹਾ ਸੀ ਕਿ ਉਸ ਦੇ ਅੱਗੇ ਇਕ ਕਾਰ ਜਾ ਰਹੀ ਸੀ ਅਤੇ ਉਸ ਦੇ ਅੱਗੇ ਇਕ ਟਰੱਕ ਜਾ ਰਿਹਾ ਸੀ।

ਇਸੇ ਦੌਰਾਨ ਸੀ. ਆਰ. ਪੀ. ਐੱਫ. ਕੈਂਪ ਤੋਂ ਥੋੜ੍ਹਾ ਅੱਗੇ ਫਲਾਈਓਵਰ 'ਤੇ ਟਰੱਕ ਦੀ ਅਚਾਨਕ ਬ੍ਰੇਕ ਲੱਗਣ ਕਾਰਨ ਕਾਰ ਟਰੱਕ 'ਤੇ ਪਿੱਛੇ ਜਾ ਵੱਜੀ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ 'ਤੇ ਲੋਕਾਂ ਦੀ ਮਦਦ ਨਾਲ ਕਾਰ ਚਾਲਕ ਨੂੰ ਬਾਹਰ ਕੱਢਿਆ ਗਿਆ ਉਸ ਵਲੋਂ ਪੁਲਸ ਦੀ ਵਰਦੀ ਪਾਈ ਹੋਈ ਸੀ। ਇਸ ਸਬੰਧੀ ਥਾਣਾ ਮੁਖੀ ਨੇ ਦੱਸਿਆ ਕਿ ਕਾਰ ਚਾਲਕ ਕਰਤਾਰਪੁਰ ਥਾਣੇ ਵਿਚ ਬਤੌਰ ਐੱਸ. ਆਈ. ਲਖਬੀਰ ਸਿੰਘ ਸੀ, ਜੋ ਕਿ ਬੀਤੀ ਰਾਤ ਡਿਊਟੀ ਤੋਂ ਜਲੰਧਰ ਵੱਲ ਕਾਰ ਨੰ. ਪੀ. ਬੀ 08 ਬੀ. ਡਬਲਿਊ 5455 ਰਾਹੀਂ ਜਾ ਰਿਹਾ ਸੀ ਕਿ ਇਹ ਹਾਦਸਾ ਵਾਪਰ ਗਿਆ। ਲਖਬੀਰ ਸਿੰਘ ਨੂੰ ਕਰਤਾਰਪੁਰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਅਣਪਛਾਤੀ ਗੱਡੀ ਵਿਰੁੱਧ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਹੈ। ਲਖਬੀਰ ਸਿੰਘ ਦਾ ਅੱਜ ਉਨ੍ਹਾਂ ਦੇ ਗ੍ਰਹਿ ਜ਼ਿਲਾ ਗੁਰਦਾਸਪੁਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

shivani attri

This news is Content Editor shivani attri