ਤੇਜ਼ ਰਫਤਾਰ ਆਲਟੋ ਕਾਰ ਨੇ ਕੁਚਲਿਆ ਸਬਜ਼ੀ ਵਿਕਰੇਤਾ

02/16/2020 5:10:59 PM

ਜਲੰਧਰ (ਵਰੁਣ)— ਫੋਕਲ ਪੁਆਇੰਟ ਦੇ ਨਾਲ ਲੱਗਦੀ ਸਬਜ਼ੀ ਮੰਡੀ ਕੋਲ ਫੁੱਟਪਾਥ 'ਤੇ ਬੇਕਾਬੂ ਹੋ ਕੇ ਚੜ੍ਹੀ ਆਲਟੋ ਕਾਰ ਨੇ ਇਕ ਸਬਜ਼ੀ ਵਿਕਰੇਤਾ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਸਬਜ਼ੀ ਵਿਕਰੇਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਮਸ਼ਰਨ ਪੁੱਤਰ ਛੇਦੀ ਰਾਮ ਵਾਸੀ ਸੰਜੇ ਗਾਂਧੀ ਨਗਰ ਵਜੋ ਹੋਈ ਹੈ। ਪੁਲਸ ਚੌਕੀ ਫੋਕਲ ਪੁਆਇੰਟ ਦੇ ਏ. ਐੱਸ. ਆਈ. ਰਾਜਪਾਲ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਇਆ ਵਿਅਕਤੀ ਰੋਜ਼ਾਨਾ ਵਾਂਗ ਐਤਵਾਰ ਸਵੇਰੇ ਸਬਜ਼ੀ ਮੰਡੀ 'ਚ ਫੁੱਟਪਾਥ 'ਤੇ ਆਪਣੀ ਰੇਹੜੀ ਲਗਾ ਕੇ ਸਬਜ਼ੀ ਵੇਚ ਰਿਹਾ ਸੀ। ਸਵੇਰੇ 10.30 ਦੇ ਕਰੀਬ ਉਥੋਂ ਇਕ ਤੇਜ਼ ਰਫਤਾਰ ਆਲਟੋ ਕਾਰ ਨਿਕਲੀ, ਜੋ ਬੇਕਾਬੂ ਹੋ ਕੇ ਫੁੱਟਪਾਥ 'ਤੇ ਚੜ੍ਹ ਗਈ ਅਤੇ ਸਬਜ਼ੀ ਵਿਕਰੇਤਾ ਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ ਲੋਕਾਂ ਨੇ ਤੁਰੰਤ ਸਬਜ਼ੀ ਵਿਕਰੇਤਾ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਸਥਾਨ 'ਤੇ ਲੋਕਾਂ ਨੇ ਕਾਰ ਚਾਲਕ ਨੂੰ ਮੌਕੇ 'ਤੇ ਹੀ ਕਾਬੂ ਪਾ ਲਿਆ।

ਏ. ਐੱਸ. ਆਈ. ਨੇ ਦੱਸਿਆ ਕਿ ਪੁਲਸ ਨੇ ਕਾਰ ਨੂੰ ਕਬਜ਼ੇ 'ਚ ਲੈ ਕੇ ਉਸ ਦੇ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬਿਆਨ ਦਰਜ ਹੋਣ ਤੋਂ ਬਾਅਜ ਪੁਲਸ ਮਾਮਲੇ ਦੀ ਅਗਲੀ ਕਾਰਵਾਈ ਕਰੇਗੀ।

shivani attri

This news is Content Editor shivani attri