ਮੇਲਾ ਦੇਖ ਕੇ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ

02/10/2020 6:03:35 PM

ਜਲੰਧਰ (ਵਰੁਣ)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੇਲਾ ਦੇਖ ਕੇ ਵਾਪਸ ਆ ਰਹੇ ਇਕ ਨੌਜਵਾਨ ਦੀ ਐਕਟਿਵਾ ਖੜ੍ਹੀ ਬੱਸ ਨਾਲ ਟਕਰਾ ਗਈ। ਇਸ ਹਾਦਸੇ 'ਚ ਐਕਟਿਵਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿੱਛੇ ਬੈਠਾ ਉਸ ਦਾ ਦੋਸਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮੌਕੇ 'ਤੇ ਤੁਰੰਤ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

PunjabKesari

ਮ੍ਰਿਤਕ ਦੀ ਪਛਾਣ 21 ਸਾਲਾ ਪ੍ਰਿੰਸ ਦੇ ਰੂਪ 'ਚ ਹੋਈ ਹੈ, ਜੋ ਬਸਤੀ ਗੁਜ਼ਾਂ ਦਾ ਰਹਿਣ ਵਾਲਾ ਸੀ। ਜ਼ਖਮੀ ਦੀ ਪਛਾਣ ਕਾਰਤਿਕ ਭਗਤ ਵਾਸੀ ਬਸਤੀ ਗੁਜ਼ਾਂ ਦੱਸਿਆ ਜਾ ਰਿਹਾ ਹੈ। ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਬਸਤੀ ਬਾਵਾ ਖੇਲ ਦੀ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।


shivani attri

Content Editor

Related News