ਦਰਦਨਾਕ ਹਾਦਸੇ ''ਚ ਮਾਰੇ ਗਏ 3 ਨੌਜਵਾਨਾਂ ਦਾ ਹੋਇਆ ਪੋਸਟਮਾਰਟਮ

01/23/2020 2:37:29 PM

ਜਲੰਧਰ (ਮਹੇਸ਼)— ਨੈਸ਼ਨਲ ਹਾਈਵੇਅ 'ਤੇ ਪਰਾਗਪੁਰ ਕੋਲ ਮੰਗਲਵਾਰ ਦੇਰ ਰਾਤ ਨੂੰ ਇਕ ਦਰਦਨਾਕ ਹਾਦਸੇ 'ਚ ਮਾਰੇ ਗਏ ਤਿੰਨੋਂ ਨੌਜਵਾਨਾਂ ਦਾ ਬੀਤੇ ਦਿਨ ਸਿਵਲ ਹਸਪਤਾਲ 'ਚ ਪੋਸਟਮਾਰਟਮ ਹੋਇਆ, ਜਿਸ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਜਲੰਧਰ ਪਹੁੰਚੇ ਪਰਿਵਾਰ ਵਾਲਿਆਂ ਨੂੰ ਸੌਂਪੀਆਂ ਗਈਆਂ। ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਵਿਨੀਤ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਘੱਗਾ ਵਾਰਡ ਨੰ. 5 ਪਟਿਆਲਾ, ਹਰਕੁਲਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਰਕਾਰੀ ਪਾਲੀਟੈਕਨੀਕਲ ਕਾਲਜ ਪਿੰਡ ਆਲੋਵਾਲ, ਬਟਾਲਾ ਅਤੇ ਤੇਜਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸ਼ਹੀਦ ਜਰਨੈਲ ਸਿੰਘ ਗੁਰੂ ਨਾਨਕਪੁਰਾ ਬਟਿੰਡਾ ਪਿਛਲੇ ਦੋ ਸਾਲ ਤੋਂ ਜਲੰਧਰ ਦੇ ਪਿਮਸ ਹਸਪਤਾਲ 'ਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਹੇ ਸਨ। ਤਿੰਨਾਂ ਦੀ ਉਮਰ 21-22 ਸਾਲ ਦੇ ਵਿਚਕਾਰ ਸੀ। 

ਮੰਗਲਵਾਰ ਨੂੰ ਹੀ ਤਿੰਨਾਂ ਨੇ ਐੱਮ. ਬੀ. ਬੀ. ਐੱਸ. ਦੀ ਦੂਜੇ ਸਾਲ ਦੀ ਪ੍ਰੀਖਿਆ ਪਾਸ ਕੀਤੀ ਸੀ, ਜਿਸ ਕਾਰਨ ਉਹ ਬਹੁਤ ਖੁਸ਼ ਸਨ ਅਤੇ ਇਸ ਖੁਸ਼ੀ ਨੂੰ ਮਨਾਉਣ ਲਈ ਉਹ ਜਲੰਧਰ-ਫਗਵਾੜਾ ਰਾਹ 'ਤੇ ਨਿਕਲ ਪਏ। ਰਸਤੇ 'ਚ ਬੁਲੇਟ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਉਹ ਡਿਵਾਈਡਰ ਨਾਲ ਟਕਰਾਉਣ ਦੇ ਬਾਅਦ ਸੜਕ ਵਿਚਕਾਰ ਡਿੱਗ ਪਏ ਅਤੇ ਤਿੰਨਾਂ ਦੇ ਸਿਰ 'ਚ ਬਹੁਤ ਜ਼ਿਆਦਾ ਸੱਟ ਲੱਗਣ ਕਾਰਨ ਉਨ੍ਹਾਂ ਦੀ ਉਥੇ ਹੀ ਮੌਤ ਹੋ ਗਈ। ਏ. ਸੀ. ਪੀ. ਹਰਸਿਮਰਤ ਸਿੰਘ ਛੇਤਰਾ ਨੇ ਕਿਹਾ ਕਿ ਪੁਲਸ ਜਾਂਚ 'ਚ ਪਤਾ ਲਗਾ ਰਹੀ ਹੈ ਕਿ ਨੌਜਵਾਨਾਂ ਦੇ ਮੋਟਰਸਾਈਕਲ ਦੀ ਕਿਸੇ ਹੋਰ ਵਾਹਨ ਨਾਲ ਟੱਕਰ ਨਹੀਂ ਹੋਈ ਸੀ। ਉਨ੍ਹਾਂ ਦੇ ਆਪਣੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਹਾਦਸਾ ਹੋਇਆ ਹੈ, ਜਿਸ ਕਾਰਨ ਦਕੋਹਾ (ਨੰਗਲ ਸ਼ਾਮਾ) ਚੌਕੀ ਦੀ ਪੁਲਸ ਨੇ 174 ਦੀ ਕਾਰਵਾਈ ਕੀਤੀ ਹੈ।


shivani attri

Content Editor

Related News