ਪੁਲਸ ਨੇ ਪਤਨੀ ਦੇ ਬਿਆਨਾਂ ''ਤੇ ਮੁਲਜ਼ਮ ਖਿਲਾਫ ਕੀਤਾ ਕੇਸ ਦਰਜ

12/12/2019 6:36:16 PM

ਜਲੰਧਰ (ਮ੍ਰਿਦੁਲ)— ਬੀਤੀ ਰਾਤ ਵਡਾਲਾ ਚੌਕ ਕੋਲ 11.30 ਵਜੇ ਇਕ ਅਣਪਛਾਤੇ ਵਾਹਨ ਵਲੋਂ ਪੈਦਲ ਜਾ ਰਹੇ ਵਿਅਕਤੀ ਦੀ ਹਾਦਸੇ ਵਿਚ ਮੌਤ ਹੋ ਗਈ। ਮੌਤ ਦੇ ਮਾਮਲੇ ਵਿਚ ਥਾਣਾ ਨੰ. 6 ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਮਾਮਲੇ ਨੂੰ ਲੈ ਕੇ ਪੁਲਸ ਉਕਤ ਵਾਹਨ ਦੀ ਪਛਾਣ ਲਈ ਉਸ ਰੋਡ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰਵਾ ਰਹੀ ਹੈ ਤਾਂ ਜੋ ਵਾਹਨ ਅਤੇ ਉਸ ਦਾ ਨੰਬਰ ਪਤਾ ਲੱਗ ਸਕੇ। ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬੂਆ ਸਿੰਘ (55) ਵਾਸੀ ਤਿਲਕ ਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ 11.30 ਵਜੇ ਉਹ ਜਾ ਰਿਹਾ ਸੀ ਕਿ ਨਕੋਦਰ ਰੋਡ ਵੱਲੋਂ ਵਡਾਲਾ ਚੌਕ ਵੱਲ ਆ ਰਹੇ ਇਕ ਅਣਪਛਾਤੇ ਵਾਹਨ ਨੇ ਬੂਆ ਸਿੰਘ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਬਾਅਦ ਵਿਚ ਮੌਕੇ ਤੋਂ ਫਰਾਰ ਹੋ ਗਿਆ।

ਹਾਦਸੇ ਤੋਂ ਬਾਅਦ ਜਿੰਨੀ ਦੇਰ ਤਕ ਲੋਕ ਬੂਆ ਸਿੰਘ ਨੂੰ ਹਸਪਤਾਲ ਲਿਜਾ ਪਾਉਂਦੇ ਪਰ ਉਨੀ ਦੇਰ ਵਿਚ ਉਸ ਦੀ ਮੌਤ ਹੋ ਚੁੱਕੀ ਸੀ, ਜਿਸ ਤੋਂ ਬਾਅਦ ਕੰਟਰੋਲ ਰੂਮ ਨੂੰ ਸੂਚਿਤ ਕਰ ਕੇ ਪੀ. ਸੀ. ਆਰ. ਟੀਮ ਨੂੰ ਬੁਲਾਇਆ ਗਿਆ ਜਿੱਥੇ ਪੀ. ਸੀ. ਆਰ. ਟੀਮ ਨੇ ਐਂਬੂਲੈਂਸ ਵਿਚ ਬੂਆ ਸਿੰਘ ਨੂੰ ਹਸਪਤਾਲ ਭੇਜਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮਾਮਲੇ ਨੂੰ ਲੈ ਕੇ ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਬੂਆ ਸਿੰਘ ਦੀ ਪਤਨੀ ਸੋਨੀਆ ਦੇ ਬਿਆਨਾਂ 'ਤੇ ਅਣਪਛਾਤਿਆਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ।

ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ
ਦੱਸ ਦਈਏ ਕਿ ਜਿਸ ਸਮੇਂ ਹਾਦਸਾ ਹੋਇਆ ਤਾਂ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਉਥੇ ਐਂਬੂਲੈਂਸ ਬੁਲਾਈ ਤਾਂ ਦੂਜੇ ਪਾਸੇ ਕੁੱਝ ਲੋਕਾਂ ਨੇ ਹਾਦਸੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

shivani attri

This news is Content Editor shivani attri