ਵੇਰਕਾ ਮਿਲਕ ਪਲਾਂਟ ਨੇੜੇ ਵਾਪਰਿਆ ਹਾਦਸਾ, ਤਿੰਨ ਜ਼ਖਮੀ

09/10/2019 12:10:18 PM

ਜਲੰਧਰ (ਵਰੁਣ)— ਮਕਸੂਦਾਂ ਨੇੜੇ ਸਥਿਤ ਵੇਰਕਾ ਮਿਲਕ ਪਲਾਂਟ ਦੇ ਬਾਹਰ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋਣ ਕਰਕੇ ਸੜਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਬਟਾਲਾ ਦੇ ਰਹਿਣ ਵਾਲੇ ਅਮਿਤ ਗੁਪਤਾ ਅਤੇ ਕੁਲਦੀਪ ਮਹਾਜਨ ਕੰਮ ਦੇ ਸਿਲਸਿਲੇ 'ਚ ਆਪਣੀ ਬ੍ਰਿਜਾ ਕਾਰ 'ਚ ਸਵਾਰ ਕੇ ਲੁਧਿਆਣਾ ਜਾ ਰਹੇ ਸਨ ਕਿ ਇਸੇ ਦੌਰਾਨ ਜਦੋਂ ਵੇਰਕਾ ਮਿਲਕ ਪਲਾਂਟ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਦਾ ਬੈਲੇਂਸ ਵਿਗੜ ਗਿਆ। ਫਿਰ ਬ੍ਰਿਜਾ ਕਾਰ ਦੀ ਟੱਕਰ ਜੈੱਨ ਕਾਰ ਦੇ ਨਾਲ ਹੋਈ।

ਜੈੱਨ ਕਾਰ ਨੂੰ ਕਰਤਾਰਪੁਰ ਵਾਸੀ ਤੇਜਿੰਦਰ ਸਿੰਘ ਚਲਾ ਰਹੇ ਸਨ। ਇਸ ਹਾਦਸੇ 'ਚ ਬ੍ਰਿਜਾ ਕਾਰ 'ਚ ਸਵਾਰ  ਅਮਿਤ ਗੁਪਤਾ ਅਤੇ ਕੁਲਦੀਪ ਮਹਾਜਨ ਨੂੰ ਗੰਭੀਰ ਸੱਟਾਂ ਲੱਗੀਆਂ ਜਦਕਿ ਜੇਤਿੰਦਰ ਸਿੰਘ ਮਾਮੂਲੀ ਰੂਪ ਨਾਲ ਜ਼ਖਮੀ ਹੋਏ। ਹਾਦਸੇ ਦੀ ਸੂਚਨਾ ਪਾ ਕੇ ਮੌਕੇ 'ਤੇ ਥਾਣਾ ਨੰਬਰ-8 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਕ ਪਾਸੇ ਜਿੱਥੇ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ, ਉਥੇ ਹੀ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

shivani attri

This news is Content Editor shivani attri