ਰਿਕਸ਼ੇ ’ਤੇ ਬੈਠੀ ਜਨਾਨੀ ਦਾ ਬਾਈਕ ਸਵਾਰ ਲੁਟੇਰੇ ਨੇ ਖੋਹਿਆ ਪਰਸ, ਲੋਕਾਂ ਨੇ ਕੀਤਾ ਕਾਬੂ

10/19/2021 3:25:13 PM

ਜਲੰਧਰ (ਸੋਨੂੰ) - ਜਲੰਧਰ ਵਿੱਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ਗੜੇ ਦੇ ਐੱਸ.ਜੀ.ਐੱਲ. ਹਸਪਤਾਲ ਦੇ ਨਜ਼ਦੀਕ ਹੋਇਆ, ਜਿਥੇ ਬੀਤੀ ਰਾਤ ਇਕ ਮਹਿਲਾ ਦਾ ਰਿਕਸ਼ੇ ’ਤੇ ਜਾਂਦੇ ਸਮੇਂ ਬਾਈਕ ਸਵਾਰ ਲੁਟੇਰਿਆਂ ਵਲੋਂ ਪਰਸ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਜਨਾਨੀ ਦੇ ਸੱਟਾ ਵੀ ਲੱਗ ਗਈਆਂ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਨਿੱਜੀ ਹਸਪਤਾਲ ’ਚ ਵਾਪਰੀ ਵੱਡੀ ਘਟਨਾ: 3 ਦਿਨਾਂ ਦੇ ਬੱਚੇ ਨੂੰ ਚੁੱਕ ਫਰਾਰ ਹੋਈਆਂ 2 ਜਨਾਨੀਆਂ (ਤਸਵੀਰਾਂ)

ਮਿਲੀ ਜਾਣਕਾਰੀ ਅਨੁਸਾਰ ਉਕਤ ਜਨਾਨੀ ਬਾਜ਼ਾਰ ਤੋਂ ਆਪਣੇ ਘਰ ਰਿਕਸ਼ੇ ’ਤੇ ਬੈਕ ਕੇ ਜਾ ਰਹੀ ਸੀ। ਪਿੱਛੋਂ ਇਕ ਬਿਨਾਂ ਨੰਬਰ ਪਲੇਟ ਬਾਈਕ ਸਵਾਰ ਆਇਆ, ਜਿਸਨੇ ਮਹਿਲਾ ਤੋਂ ਪਰਸ ਖੋਹ ਕੇ ਉਥੋਂ ਭੱਜਣ ਗਿਆ। ਪਰਸ ਖੋਹਣ ਕਾਰਨ ਜਨਾਨੀ ਰਿਕਸ਼ੇ ਤੋਂ ਹੇਠਾਂ ਡਿੱਗ ਗਈ ਅਤੇ ਉਸ ਦੇ ਸਿਰ ਵਿੱਚ ਸੱਟ ਲੱਗ ਗਈ। ਥੋੜ੍ਹਾ ਅੱਗੇ ਜਾ ਕੇ ਲੋਕਾਂ ਦੀ ਮਦਦ ਨਾਲ ਉਸ ਚੋਰ ਨੂੰ ਉੱਥੇ ਹੀ ਦਬੋਚ ਲਿਆ ਗਿਆ ਅਤੇ ਉਸ ਕੋਲੋਂ ਮਹਿਲਾ ਦਾ ਪਰਸ ਵੀ ਬਰਾਮਦ ਕਰ ਲਿਆ ਗਿਆ। ਇਸ ਤੋਂ ਬਾਅਦ ਲੋਕਾਂ ਨੇ ਇਸ ਸੰਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਅਤੇ ਪੁਲਸ ਨੇ ਚੋਰ ਨੂੰ ਹਿਰਾਸਤ ਵਿੱਚ ਲੈ ਮੁੱਢਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਪਾਕਿਸਤਾਨ ’ਚ ਹਿੰਦੂ ਨੌਜਵਾਨ ਦਾ ਕਤਲ ਕਰ ਦਰੱਖ਼ਤ ਨਾਲ ਲਟਕਾਈ ਲਾਸ਼, ਫੈਲੀ ਸਨਸਨੀ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਨੰਬਰ-7 ਦੇ ਪ੍ਰਭਾਵੀ ਕਮਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਰਿੱਕੀ ਵਜੋਂ ਹੋਈ ਹੈ, ਜੋ ਲਾਂਬੜੇ ਦਾ ਰਹਿਣ ਵਾਲਾ ਹੈ। ਜਿਹੜੀ ਜਨਾਨੀ ਦਾ ਪਰਸ ਸੀ, ਉਸ ਦੀ ਪਛਾਣ ਸਵਿਤਾ ਕੁਮਾਰੀ ਵਜੋਂ ਹੋਈ ਹੈ, ਜੋ ਫੱਗੂ ਮੁਹੱਲਾ ਗੜੇ ਦੀ ਰਹਿਣ ਵਾਲੀ ਹੈ। ਪੁਲਸ ਦਾ ਕਹਿਣਾ ਹੈ ਉਕਤ ਦੋਸ਼ੀ ਖ਼ਿਲਾਫ਼ ਖੋਹ ਮਾਰ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ -  ਅਹਿਮ ਖ਼ਬਰ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ 'ਚ ਨਵੀਆਂ ਭਰਤੀਆਂ ਦਾ ਐਲਾਨ

rajwinder kaur

This news is Content Editor rajwinder kaur