ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ 26 ਨੂੰ ਨਵਾਂਸ਼ਹਿਰ ''ਚ ਲਹਿਰਾਉਣਗੇ ਤਿਰੰਗਾ

01/25/2020 4:20:43 PM

ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲਾ ਪੱਧਰੀ ਗਣਤੰਤਰ ਦਿਹਾੜੇ ਮੌਕੇ ਆਈ. ਟੀ. ਆਈ. ਨਵਾਂਸ਼ਹਿਰ 'ਚ ਹੋਣ ਵਾਲੇ ਸਮਾਗਮ ਦੌਰਾਨ ਰਾਜ ਦੇ ਟਰਾਂਸਪੋਰਟ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾਂ ਦੇ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਸਵੇਰੇ 10 ਵਜੇ ਤਿਰੰਗਾ ਲਹਿਰਾਉਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਬੀਤੇ ਦਿਨ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਦਿੱਤੀ। ਉਨ੍ਹਾਂ ਦੇ ਨਾਲ ਐੱਸ. ਐੱਸ. ਪੀ. ਅਲਕਾ ਮੀਨਾ, ਏ. ਡੀ. ਸੀ. (ਜ) ਅਦਿਤਿਆ ਉੱਪਲ, ਐੱਸ. ਡੀ. ਐੱਮ. ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐੱਸ. ਪੀ. (ਐੱਚ) ਬਲਵਿੰਦਰ ਸਿੰਘ ਭੀਖੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਕੌਮੀ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਵੱਲੋਂ ਐੱਸ.ਐੱਸ. ਪੀ. ਅਲਕਾ ਮੀਨਾ ਨਾਲ ਪਰੇਡ ਦਾ ਨਿਰੀਖਣ ਵੀ ਕੀਤਾ ਗਿਆ। ਡੀ. ਐੱਸ. ਪੀ. ਨਵਾਂਸ਼ਹਿਰ ਹਰਨੀਲ ਸਿੰਘ ਦੀ ਅਗਵਾਈ 'ਚ ਪੁਲਸ, ਮਹਿਲਾ ਪੁਲਸ, ਹੋਮਗਾਰਡਜ਼ ਜਵਾਨ, ਜੀ. ਓ. ਜੀ., ਜਵਾਹਰ ਨਵੋਦਿਆ ਵਿਦਿਆਲਿਆ ਦੇ ਸਕਾਊਟਸ ਅਤੇ ਗਰਲ ਗਾਈਡਜ਼ ਵੱਲੋਂ ਸ਼ਾਨਦਾਰ ਮਾਰਚ ਪਾਸਟ ਵੀ ਕੀਤਾ ਗਿਆ। ਮਾਰਚ ਪਾਸਟ 'ਚ ਸੇਂਟ ਜੋਜ਼ਫ ਕਾਨਵੈਂਟ ਸਕੂਲ ਮੱਲਪੁਰ ਅੜਕਾਂ ਦੀ ਬੈਂਡ ਟੀਮ ਨੇ ਵੀ ਸਾਥ ਦਿੱਤਾ।

ਪੀ.ਟੀ. ਸ਼ੋਅ 'ਚ ਦੋਆਬਾ ਸਿੱਖ ਨੈਸ਼ਨਲ ਸਕੂਲ ਨਵਾਂਸ਼ਹਿਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿਆਲਾ, ਆਦਰਸ਼ ਬਾਲ ਵਿਦਿਆਲਿਆ ਨਵਾਂਸ਼ਹਿਰ, ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਦੌਲਤਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਨੇ ਭਾਗ ਲਿਆ ਜਦਕਿ ਸੱਭਿਆਚਾਰਕ ਪ੍ਰੋਗਰਾਮ 'ਚ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਮੱਲਪੁਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰਾਹੋਂ, ਆਦਰਸ਼ ਬਾਲ ਵਿਦਿਆਲਿਆ ਸਕੂਲ ਰਾਹੋਂ, ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ, ਸਤਲੁਜ ਪਬਲਿਕ ਸਕੂਲ ਬੰਗਾ, ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਅਤੇ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਨੇ ਆਪਣੀਆਂ ਦੇਸ਼ ਭਗਤੀ ਭਰਪੂਰ ਪੇਸ਼ਕਾਰੀਆਂ ਨਾਲ ਹਾਜ਼ਰੀ ਲਵਾਈ।

ਪੁਲਸ ਟੁਕੜੀਆਂ ਦੀ ਅਗਵਾਈ ਏ. ਐੱਸ. ਆਈ. ਸਰਬਜੀਤ ਸਿੰਘ, ਸਬ-ਇੰਸਪੈਕਟਰ ਰਾਧੇ ਕ੍ਰਿਸ਼ਨ, ਸਬ-ਇੰਸਪੈਕਟਰ ਗੁਰਕੀਰਤ ਕੌਰ, ਹੋਮਗਾਰਡਜ਼ ਦੀ ਅਗਵਾਈ ਪਲਾਟੂਨ ਕਮਾਂਡਰ ਰਾਮਪਾਲ, ਗਾਰਡੀਅਨਜ਼ ਆਫ਼ ਗਵਰਨੈਂਸ ਦੀ ਅਗਵਾਈ ਸੇਵਾ ਮੁਕਤ ਕੈਪਟਨ ਸਪਤਾਲ ਸਿੰਘ ਤਹਿਸੀਲ ਹੈੱਡ ਨਵਾਂਸ਼ਹਿਰ ਨੇ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮਹਿਮਾਨ ਵੱਲੋਂ ਸਮਾਗਮ ਦੌਰਾਨ ਆਈ. ਟੀ. ਆਈ. ਗਰਾਊਂਡ ਵਿਖੇ ਹੀ ਦਾਣਾ ਮੰਡੀ ਬੰਗਾ ਦੇ ਕੰਕਰੀਟ ਫਰਸ਼ ਪ੍ਰਾਜੈਕਟ ਦੀ ਉਸਾਰੀ ਦੀ ਸ਼ੁਰੂਆਤ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਾਡਲਾ ਦਾ ਉਦਘਾਟਨ ਕੀਤਾ ਜਾਵੇਗਾ ਜਦਕਿ ਜ਼ਿਲੇ ਦੇ ਸੇਵਾ ਕੇਂਦਰਾਂ 'ਚ ਲਰਨਿੰਗ ਲਾਇਸੈਂਸ ਸੁਵਿਧਾ ਦੀ ਸ਼ੁਰੂਆਤ ਐੱਸ. ਡੀ. ਐੱਮ. ਦਫਤਰ ਨਵਾਂਸ਼ਹਿਰ ਵਿਖੇ ਸਥਿਤ ਸੇਵਾ ਕੇਂਦਰ ਤੋਂ ਕੀਤੀ ਜਾਵੇਗੀ।

shivani attri

This news is Content Editor shivani attri