ਰਿਜਨਲ ਟਰਾਂਸਪੋਰਟ ਦਫ਼ਤਰ ’ਚ 2 ਨੌਜਵਾਨਾਂ ਵਿਚਕਾਰ ਹੱਥੋਪਾਈ, ਮਾਮਲਾ ਪੁਲਸ ਤੱਕ ਪਹੁੰਚਿਆ

02/13/2021 2:54:03 PM

ਜਲੰਧਰ (ਚੋਪੜਾ)– ਰਿਜਨਲ ਟਰਾਂਸਪੋਰਟ ਦਫ਼ਤਰ ਵਿਚ ਸ਼ੁੱਕਰਵਾਰ ਦੁਪਹਿਰੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਸੈਕਟਰੀ ਆਰ. ਟੀ. ਏ. ਬਰਜਿੰਦਰ ਸਿੰਘ ਦੇ ਦਫ਼ਤਰ ਦੇ ਬਾਹਰ ਹੀ 2 ਨੌਜਵਾਨ ਆਪਸ ਵਿਚ ਭਿੜ ਗਏ। ਇਸ ਦੌਰਾਨ ਦੋਵਾਂ ਵਿਚਕਾਰ ਜੰਮ ਕੇ ਹੱਥੋਪਾਈ ਵੀ ਹੋਈ। ਮੌਕੇ ’ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਅਤੇ ਲੋਕਾਂ ਨੇ ਗੁੱਥਮਗੁੱਥਾ ਦੋਵਾਂ ਨੌਜਵਾਨਾਂ ਨੂੰ ਵੱਖ ਕੀਤਾ।

ਇਹ ਵੀ ਪੜ੍ਹੋ : ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ

ਇਸ ਦੌਰਾਨ ਹੰਗਾਮਾ ਕਰਨ ਵਾਲੇ ਇਕ ਨੌਜਵਾਨ ਅਤੁਲ ਨੇ ਦੱਸਿਆ ਕਿ ਗੌਰਵ ਨਾਂ ਦਾ ਨੌਜਵਾਨ ਜਿਹੜਾ ਐੱਮ. ਵੀ.ਆਈ. ਦਾ ਪ੍ਰਾਈਵੇਟ ਕਰਿੰਦਾ ਹੈ ਅਤੇ ਖੁਦ ਦੇ ਸਰਕਾਰੀ ਕਲਰਕ ਹੋਣ ਦਾ ਦਾਅਵਾ ਵੀ ਕਰਦਾ ਹੈ, ਨੇ ਉਸ ਕੋਲੋਂ ਇਕ ਵਾਹਨ ਦੀ ਪਾਸਿੰਗ ਅਤੇ ਆਰ. ਸੀ. ਰੀਨਿਊ ਕਰਵਾਉਣ ਲਈ 5 ਹਜ਼ਾਰ ਰੁਪਏ ਵਸੂਲ ਲਏ ਪਰ ਬਾਅਦ ਵਿਚ ਉਸ ਦਾ ਕੰਮ ਕਰਵਾਇਆ ਅਤੇ ਨਾ ਹੀ ਉਸ ਦੇ ਕਾਗਜ਼ਾਤ ਅਤੇ ਪੈਸੇ ਮੋੜੇ। ਸ਼ੁੱਕਰਵਾਰ ਜਦੋਂ ਉਸ ਨਾਲ ਗੱਲ ਕੀਤੀ ਤਾਂ ਉਹ ਕੁੱਟਮਾਰ ’ਤੇ ਉਤਰ ਆਇਆ। ਅਤੁਲ ਨੇ ਕਿਹਾ ਕਿ ਉਸ ਨੂੰ ਜਾਤੀ-ਸੂਚਕ ਸ਼ਬਦ ਵੀ ਬੋਲੇ ਗਏ।

ਇਹ ਵੀ ਪੜ੍ਹੋ : ਕੈਪਟਨ ਦੇ ਆਮ ਆਦਮੀ ਪਾਰਟੀ ’ਤੇ ਵੱਡੇ ਹਮਲੇ, ਕਿਹਾ- ‘ਆਪ’ ਨੂੰ ਪੰਜਾਬ ਦੀ ‘ਆਨ, ਬਾਨ ਤੇ ਸ਼ਾਨ’ ਦਾ ਕੀ ਪਤਾ

ਦੂਜੇ ਪਾਸੇ ਗੌਰਵ ਨੇ ਦੱਸਿਆ ਕਿ ਉਹ ਟਰਾਂਸਪੋਰਟਰ ਹੈ ਅਤੇ ਐੱਮ. ਵੀ. ਆਈ. ਵਿਚ ਸਿਰਫ ਆਪਣੇ ਕੰਮ ਕਰਵਾਉਣ ਲਈ ਹੀ ਜਾਂਦਾ ਹੈ। ਗੌਰਵ ਨੇ ਕਿਹਾ ਕਿ ਅਤੁਲ ਖੁਦ ਨੂੰ ਜਲੰਧਰ ਤੋਂ ਛਪਣ ਵਾਲੀ ਇਕ ਅਖਬਾਰ ਦਾ ਪੱਤਰਕਾਰ ਦੱਸ ਕੇ ਬਿਨਾਂ ਵਜ੍ਹਾ ਧੌਂਸ ਜਮਾਉਂਦਾ ਹੈ। ਅੱਜ ਜਦੋਂ ਉਹ ਕਿਸੇ ਕੰਮ ਆਰ. ਟੀ. ਓ. ਆਇਆ ਤਾਂ ਅਤੁਲ ਨੇ ਬਿਨਾਂ ਵਜ੍ਹਾ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਜਦਕਿ ਅਤੁਲ ਨੇ ਨਾ ਤਾਂ ਉਸਨੂੰ ਕਾਗਜ਼ਾਤ ਦਿੱਤੇ ਹਨ ਅਤੇ ਨਾ ਹੀ ਪੈਸੇ। ਦੋਵਾਂ ਧਿਰਾਂ ਨੇ ਇਸ ਸਬੰਧੀ ਥਾਣਾ ਬਾਰਾਦਰੀ ਵਿਚ ਸ਼ਿਕਾਇਤ ਦਿੱਤੀ ਹੈ।

ਇਹ ਵੀ ਪੜ੍ਹੋ : ਲੋਕਤੰਤਰ ਦੇ ਚਾਰੇ ਥੰਮ੍ਹਾਂ ਨੂੰ ਆਪਣੇ ਕਿਰਦਾਰ ਨਿਭਾਉਣ ਦੀ ਲੋੜ : ਜਸਟਿਸ ਜ਼ੋਰਾ ਸਿੰਘ

ਐੱਮ. ਵੀ. ਆਈ. ਵਿਚ ਫੈਲੇ ਭ੍ਰਿਸ਼ਟਾਚਾਰ ਦੇ ਪਹਿਲਾਂ ਵੀ ਰਹੇ ਚਰਚੇ
ਵਾਹਨਾਂ ਦੀ ਪਾਸਿੰਗ ਨੂੰ ਲੈ ਕੇ ਐੱਮ. ਵੀ. ਆਈ. ਵਿਚ ਫੈਲੇ ਭ੍ਰਿਸ਼ਟਾਚਾਰ ਦੇ ਪਹਿਲਾਂ ਵੀ ਚਰਚੇ ਰਹੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਵਾਹਨਾਂ ਦੀ ਪਾਸਿੰਗ ਨੂੰ ਲੈ ਕੇ ਦਫ਼ਤਰ ਵਿਚ ਬਿਨਾਂ ਰਿਸ਼ਵਤ ਕੋਈ ਕੰਮ ਨਹੀਂ ਹੁੰਦਾ। ਦਫ਼ਤਰ ਵਿਚ ਪਾਸਿੰਗ ਦੇ ਕੰਮ ਨੂੰ ਲੈ ਕੇ ਹਰੇਕ ਵਾਹਨ ਦੇ ਰੇਟ ਫਿਕਸ ਹਨ ਅਤੇ ਜੇਕਰ ਰਿਸ਼ਵਤ ਦੇ ਦਿੱਤੀ ਜਾਵੇ ਤਾਂ ਵਾਹਨ ਦੀ ਜਾਂਚ ਕੀਤੇ ਉਸ ਨੂੰ ਪਾਸ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੀ 3 ਲੱਖ ਦੀ ਨਕਦੀ


shivani attri

Content Editor

Related News