ਆੜ੍ਹਤੀਆਂ ਦੀ ਫਿਲੌਰ ਰੈਲੀ ਸੁੱਤੀ ਸਰਕਾਰ ਦੀ ਕੁਰਸੀ ਹਿਲਾ ਦੇਵੇਗੀ : ਚੀਮਾ

02/15/2020 4:47:32 PM

ਜਲੰਧਰ (ਜ.ਬ.) : ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਕੋਲ ਪੰਜਾਬ ਦੇ ਖੇਤੀਬਾੜੀ ਸਿਸਟਮ ਦਾ ਪੱਖ ਸਹੀ ਤਰੀਕੇ ਨਾਲ ਨਾ ਪੇਸ਼ ਕਰਨ ਕਰ ਕੇ ਜੋ ਪੋਰਟਲ ਦਾ ਮੁੱਦਾ ਲਿਆਂਦਾ ਗਿਆ ਸੀ, ਨੂੰ ਜਬਰੀ ਲਾਗੂ ਕਰਾਉਣ ਲਈ ਪੰਜਾਬ ਸਰਕਾਰ ਨੇ ਆੜ੍ਹਤੀਆਂ ਦੀ ਆੜ੍ਹਤ ਪਹਿਲਾਂ ਹੀ ਰੋਕ ਰੱਖੀ ਹੈ। ਕਿਸਾਨਾਂ ਤੋਂ ਜਬਰੀ ਉਨ੍ਹਾਂ ਦੇ ਬੈਂਕ ਖਾਤੇ ਮੰਗੇ ਜਾ ਰਹੇ ਸਨ, ਜਿਸ ਵਿਰੁਧ ਪੰਜਾਬ ਭਰ ਦੇ ਕਿਸਾਨਾਂ ਅੰਦਰ ਰੋਸ ਵਧ ਗਿਆ ਹੈ।

ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਸਰਕਾਰ ਸਮੇਂ ਜੇਕਰ ਆੜ੍ਹਤੀ ਜਾਂ ਕਿਸਾਨ ਨੂੰ ਕੰਡੇ ਜਿੰਨਾ ਵੀ ਦਰਦ ਹੁੰਦਾ ਸੀ ਤਾਂ ਸਰਕਾਰ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਦੀ ਗੱਲ ਸੁਣਦੀ ਸੀ ਪਰ ਕਾਂਗਰਸ ਸਰਕਾਰ ਪਿਛਲੇ 5 ਮਹੀਨਿਆਂ ਤੋਂ ਤੜਫ ਰਹੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਬਾਤ ਨਹੀਂ ਪੁੱਛਦੀ। ਇਸ ਨੇ ਕੋਰਟ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਦੀ ਰਿੱਟ ਖਾਰਜ ਕਰਵਾਉਣ ਲਈ ਪੰਜਾਬ ਦੇ ਖੇਤੀਬਾੜੀ ਕਾਨੂੰਨ ਵਿਚ ਬੇਲੋੜੀਆਂ ਤਰਮੀਮਾਂ ਕਰ ਦਿੱਤੀਆਂ ਹਨ, ਜਿਸ ਵਿਰੁੱਧ ਆੜ੍ਹਤੀ ਐਸੋਸੀਏਸ਼ਨ ਵੱਲੋਂ ਕੋਈ ਵੱਡਾ ਫੈਸਲਾ ਲੈਣ ਲਈ 15 ਫਰਵਰੀ ਨੂੰ ਪੰਜਾਬ ਦੀਆਂ ਸਾਰੀਆਂ ਅਨਾਜ ਮੰਡੀਆਂ ਬੰਦ ਕਰ ਕੇ ਨਵੀਂ ਅਨਾਜ ਮੰਡੀ ਫਿਲੌਰ ਵਿਖੇ ਪੰਜਾਬ ਭਰ ਦੇ ਆੜ੍ਹਤੀਆਂ ਵਲੋਂ ਵੱਡੀ ਰੋਸ ਰੈਲੀ ਰੱਖੀ ਗਈ ਹੈ, ਜਿਸ ਵਿਚ ਸਰਕਾਰ ਵਿਰੁੱਧ ਕੋਈ ਵੱਡਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰੈਲੀ ਸੁੱਤੀ ਪਈ ਕਾਂਗਰਸ ਸਰਕਾਰ ਦੀ ਕੁਰਸੀ ਹਿਲਾ ਦੇਵੇਗੀ।


Anuradha

Content Editor

Related News