ਬਾਜ਼ਾਰਾਂ ''ਚ ਰਿਹਾ ਸੰਨਾਟਾ, ਧਰਨਿਆਂ ਦੌਰਾਨ ਗੂੰਜੇ ਸਰਕਾਰ ਵਿਰੋਧੀ ਨਾਅਰੇ

08/14/2019 4:21:26 PM

ਜਲੰਧਰ (ਚਾਵਲਾ)— ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਾਚੀਨ ਮੰਦਰ ਨੂੰ ਤੋੜੇ ਜਾਣ ਦੇ ਰੋਸ ਵਜੋਂ ਬੀਤੇ ਦਿਨ ਪੰਜਾਬ ਬੰਦ ਦੀ ਕਾਲ ਦਾ ਅਸਰ ਜਲੰਧਰ 'ਚ ਦੇਖਣ ਨੂੰ ਮਿਲਿਆ। ਰੋਸ ਵਜੋਂ ਰਵਿਦਾਸੀਆ ਭਾਈਚਾਰੇ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਵੱਖ-ਵੱਖ ਥਾਈਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਅਤੇ ਧਰਨੇ ਦਿੱਤੇ ਗਏ, ਜਿਸ 'ਚ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸਿਆਸੀ ਅਤੇ ਸਮਾਜਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਬਹੁਤੀਆਂ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਵੱਲੋਂ ਵੱਖ-ਵੱਖ ਚੌਕਾਂ 'ਚ ਨਾਕੇ ਲਾ ਕੇ ਟ੍ਰੈਫਿਕ ਨੂੰ ਜਾਮ ਕੀਤਾ ਗਿਆ ਅਤੇ ਟਾਇਰ ਫੂਕ ਕੇ ਪ੍ਰਦਰਸ਼ਨ ਕਰਦਿਆਂ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਵਡਾਲਾ ਚੌਕ ਵਿਖੇ ਲੱਗੇ ਧਰਨੇ ਵਿਚ ਵੱਖ-ਵੱਖ ਕਸਬਿਆਂ ਤੋਂ ਲੋਕ ਸ਼ਾਮਲ ਹੋਏ। ਇਸ ਦੇ ਨਾਲ ਬੂਟਾ ਪਿੰਡ ਵਿਖੇ ਵੀ ਪ੍ਰਦਰਸ਼ਨ ਕੀਤਾ ਗਿਆ, ਜਦਕਿ ਨਕੋਦਰ ਚੌਕ ਵਿਖੇ ਬੀਬੀਆਂ ਦੇ ਜਥੇ ਵਲੋਂ ਮੋਦੀ ਸਰਕਾਰ ਵਿਰੁੱਧ ਪਿੱਟ-ਸਿਆਪਾ ਕੀਤਾ ਗਿਆ।

ਗੁਰੂ ਰਵਿਦਾਸ ਚੌਕ ਵਿਖੇ ਲਗਾਏ ਗਏ ਧਰਨੇ 'ਚ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਰਵਿਦਾਸ ਭਾਈਚਾਰੇ ਦੇ ਲੋਕ ਜਥਿਆਂ ਦੇ ਰੂਪ 'ਚ ਵੱਡੀ ਗਿਣਤੀ 'ਚ ਪੁੱਜੇ। ਇਸ ਦੌਰਾਨ ਸ਼ਾਮਲ ਹੋਏ ਬੁਲਾਰਿਆਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਦਿੱਲੀ ਵਿਖੇ ਸਥਿਤ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਾਚੀਨ ਮੰਦਰ ਨੂੰ ਤੋੜੇ ਜਾਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਨੂੰ ਇਕ ਸਾਜ਼ਿਸ਼ ਕਰਾਰ ਦਿੱਤਾ। 


ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਦੇ ਇਸ਼ਾਰੇ 'ਤੇ ਕੇਂਦਰ ਸਰਕਾਰ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਠੇਸ ਪਹੁੰਚਾਉਣ ਵਾਲੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਦਲਿਤ ਸਮਾਜ ਨੂੰ ਕੁਚਲਣ ਵਾਲੀਆਂ ਨੀਤੀਆਂ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱ²ਸ਼ਟ ਸ਼ਬਦਾਂ ਵਿਚ ਕਿਹਾ ਕਿ ਜਦ ਤਕ ਸ੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਨਹੀਂ ਉਸਾਰਿਆ ਜਾਂਦਾ ਤਦ ਤਕ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਇਕੱਤਰ ਹੋਏ ਧਰਨਾਕਾਰੀਆਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੇਠ ਸਤਪਾਲ ਮੱਲ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ, ਪਵਨ ਕੁਮਾਰ ਕੌਂਸਲਰ, ਜਗਦੀਸ਼ ਦੀਸ਼ਾ, ਪ੍ਰਮੋਦ ਮਹੇ, ਮੇਅਰ ਜਗਦੀਸ਼ ਰਾਜਾ, ਰਜਿੰਦਰ ਸਿੰਘ ਰੀਹਲ ਸਟੇਟ ਇੰਚਾਰਜ ਬਹੁਜਨ ਸਮਾਜ ਪਾਰਟੀ, ਜਸਵਿੰਦਰ ਸਿੰਘ ਜੌਲੀ, ਕੌਂਸਲਰ ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਕੌਂਸਲਰ ਹਰਚਰਨ ਕੌਰ ਹੈਪੀ, ਵਿਧਾਇਕ ਪ੍ਰਗਟ ਸਿੰਘ, ਸਰਬਜੀਤ ਸਿੰਘ ਮੱਕੜ, ਜਗਜੀਤ ਸਿੰਘ ਗਾਬਾ, ਕੰਵਲਜੀਤ ਸਿੰਘ ਟੋਨੀ, ਸੁਖਮਿੰਦਰ ਸਿੰਘ ਰਾਜਪਾਲ, ਸੀਨੀਅਰ ਡਿਪਟੀ ਮੇਅਰ ਬੀਬੀ ਸੁਰਿੰਦਰ ਕੌਰ, ਰਵਿੰਦਰ ਚੌਧਰੀ, ਰਾਕੇਸ਼ ਚੌਧਰੀ, ਚੰਦਰ ਕਲੇਰ, ਵਰੁਣ ਕਲੇਰ, ਬਰਜੇਸ਼ ਕਲੇਰ, ਅਮਿਤ ਸੁਮਨ, ਦਰਸ਼ਨ ਭਗਤ, ਬਲਵੰਤ ਰਾਏ ਆਦਿ ਹਾਜ਼ਰ ਸਨ।

ਧਰਨੇ 'ਚ ਸਿੰਘ ਸਭਾਵਾਂ ਦੇ ਆਗੂ ਵੀ ਸ਼ਾਮਲ ਹੋਏ
ਰਵਿਦਾਸੀਆ ਭਾਈਚਾਰੇ ਵੱਲੋਂ ਦਿੱਤੇ ਗਏ ਰੋਸ ਧਰਨੇ ਵਿਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ, ਕੰਵਲਜੀਤ ਸਿੰਘ ਟੋਨੀ, ਕੰਵਲਜੀਤ ਸਿੰਘ ਆਰੇ ਵਾਲੇ, ਜੁਗਿੰਦਰ ਸਿੰਘ ਲਾਇਲਪੁਰੀ, ਗੁਰਚਰਨ ਸਿੰਘ ਗੁਰਦਾਸਪੁਰ, ਪਰਮਜੀਤ ਸਿੰਘ ਪਹਿਲਵਾਨ, ਭੁਪਿੰਦਰ ਸਿੰਘ ਭਿੰਦਾ, ਅਮਰਜੀਤ ਸਿੰਘ ਮੰਗਾ, ਕੁਲਵਿੰਦਰ ਸਿੰਘ ਮੱਲ੍ਹੀ, ਗੁਰਜੰਟ ਸਿੰਘ, ਹਰਜੋਤ ਸਿੰਘ ਲੱਕੀ, ਗਗਨਦੀਪ ਸਿੰਘ ਗੱਗੀ, ਜਗਦੀਪ ਸਿੰਘ ਸੋਨੂੰ ਤੋਂ ਇਲਾਵਾ ਹੋਰ ਵੀ ਸਿੰਘ ਸਭਾਵਾਂ ਦੇ ਆਗੂ ਸ਼ਾਮਲ ਹੋਏ।

ਨਕੋਦਰ ਚੌਕ ਵਿਖੇ ਸਿੱਖ ਤਾਲਮੇਲ ਕਮੇਟੀ ਤੇ ਅੰਬੇਡਕਰ ਸੈਨਾ ਨੇ ਕੀਤਾ ਪ੍ਰਦਰਸ਼ਨ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਾਚੀਨ ਮੰਦਰ ਨੂੰ ਤੋੜੇ ਜਾਣ ਦੇ ਰੋਸ ਵਜੋਂ ਨਕੋਦਰ ਚੌਕ ਵਿਖੇ ਅੰਬੇਡਕਰ ਸੈਨਾ (ਯੂਨਾਈਟਿਡ) ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਜੌਲੀ, ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪ੍ਰਦੇਸੀ, ਰਜਿੰਦਰ ਸਿੰਘ ਰੀਹਲ, ਹਰਪ੍ਰੀਤ ਸਿੰਘ ਨੀਟੂ, ਪ੍ਰਿੰਸ ਵਾਲੀਆ, ਕੰਗ ਵਾਲੀਆ, ਜਤਿੰਦਰ ਸਿੰਘ ਕੋਹਲੀ, ਹਰਪਾਲ ਸਿੰਘ ਪਾਲੀ, ਹਰਪ੍ਰੀਤ ਸਿੰਘ ਰੋਬਿਨ, ਤੇਜਿੰਦਰ ਸਿੰਘ, ਹਰਪ੍ਰੀਤ ਸਿੰਘ ਸੋਨੂੰ, ਸ਼ੈਰੀ ਚੱਢਾ ਕੌਂਸਲਰ, ਨੰਨੂ ਸਹੋਤਾ, ਹਰਜੀਤ ਖੋਸਲਾ ਆਦਿ ਹਾਜ਼ਰ ਸਨ।

shivani attri

This news is Content Editor shivani attri