ਗੁਰੂ ਰਵਿਦਾਸ ਜੀ ਦੀ ਫੋਟੋ ਤੰਬਾਕੂ ਦੀ ਡੱਬੀ ''ਤੇ ਛਾਪਣ ਦੇ ਰੋਸ ਵਜੋਂ ਦਿੱਤਾ ਗਿਆ ਮੰਗ ਪੱਤਰ

05/25/2020 2:02:17 PM

ਟਾਂਡਾ ਉੜਮੁੜ (ਮੋਮੀ,ਪੰਡਿਤ)— ਨੋਇਡਾ ਦੀ ਇਕ ਤੰਬਾਕੂ ਕੰਪਨੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਫੋਟੋ ਨੂੰ ਤੰਬਾਕੂ ਦੀ ਡੱਬੀ 'ਤੇ ਛਾਪਣ ਨੂੰ ਲੈ ਕੇ ਰਵਿਦਾਸ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਸ਼ਹਿਰ ਦੀਆਂ ਵੱਖ-ਵੱਖ ਰਵਿਦਾਸ ਸਮਾਜ ਨਾਲ ਸਬੰਧਤ ਸ੍ਰੀ ਗੁਰੂ ਰਵਿਦਾਸ ਸਭਾਵਾਂ,ਬਹੁਜਨ ਸਮਾਜ ਪਾਰਟੀ, ਭੀਮ ਆਰਮੀ ਪੰਜਾਬ ਵੱਲੋਂ ਥਾਣਾ ਟਾਂਡਾ ਦੇ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੂੰ ਮੰਗ ਪੱਤਰ ਭੇਟ ਕੀਤਾ ਗਿਆ।

ਬਸਪਾ ਆਗੂ ਸੁਰਜੀਤ ਲਾਲ ਪਾਲ, ਵਿੱਕੀ ਕੁਰਾਲਾ,ਬਿੱਟੂ ਦਸਮੇਸ਼ ਨਗਰ,ਕਾਕਾ ਜੌਹਲਾਂ, ਵਿੱਕੀ ਗਲੀ ਮੁਹੱਲਾ,ਜਗਤਾਰ ਸਿੰਘ ਦਾਰਾ, ਧਰਮ ਚੰਦ, ਪੂਰਨ ਚੰਦ, ਸੋਮਨਾਥ ਨੀਟਾ ਅਤੇ ਹੋਰਨਾਂ ਨੇ ਮੰਗ ਪੱਤਰ ਭੇਟ ਕਰਦੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ ਕੰਪਨੀ ਦੇ ਮਾਲਕ ਖਿਲਾਫ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਕੰਪਨੀ ਦੀ ਇਸ ਹਰਕਤ ਨਾਲ ਸਮੂਹ ਰਵਿਦਾਸੀਆ ਸਮਾਜ ਅਤੇ ਸਮੂਹ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਮੂਹ ਰਵਿਦਾਸੀਆ ਸਮਾਜ 'ਚ ਇਸ ਗੱਲ ਨੂੰ ਲੈ ਕੇ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਜੇਕਰ ਇਸ ਕੰਪਨੀ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਸਮੂਹ ਰਵਿਦਾਸੀਆ ਸਮਾਜ ਵੱਲੋਂ ਦੇਸ਼ ਭਰ 'ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।

shivani attri

This news is Content Editor shivani attri