ਸਿੰਘੂ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਭੇਜੀ 5 ਲੱਖ ਰੁਪਏ ਦੀ ਰਾਸ਼ਨ ਸਮੱਗਰੀ

12/26/2020 10:36:51 AM

ਜਲੰਧਰ(ਮਹੇਸ਼): ਕਿਸਾਨਾਂ ਦੇ ਸਿੰਘੂ ਬਾਰਡਰ ਦਿੱਲੀ ’ਚ ਚੱਲ ਰਹੇ ਅੰਦੋਲਨ ’ਚ ਜਲੰਧਰ ਛਾਉਣੀ ਹਲਕੇ ਦੇ ਪੰਜ ਪਿੰਡਾਂ ਰਾਏਪੁਰ ਫਰਾਲਾ, ਹਰਦੋ ਫਰਾਲਾ, ਸਲਾਰਪੁਰ, ਦੌਲਤਪੁਰ ਅਤੇ ਚਾਚੋਵਾਲ ਵੱਲੋਂ 5 ਲੱਖ ਰੁਪਏ ਦੀ ਰਾਸ਼ਨ ਸਮੱਗਰੀ ਭੇਜੀ ਗਈ ਹੈ, ਜਿਸ ’ਚ ਐੱਨ. ਆਰ. ਆਈਜ਼ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਕਤ ਰਾਸ਼ਨ ਸਮੱਗਰੀ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਜਲੰਧਰ ਇੰਪੂਰਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਵੱਲੋਂ ਪਿੰਡ ਰਾਏਪੁਰ ਤੋਂ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਰਾਸ਼ਨ ਸਮੱਗਰੀ ਦੀ ਪਹਿਲੀ ਕਿਸ਼ਤ ਭੇਜੀ ਗਈ ਹੈ।
ਇਸ ਦੇ ਬਾਅਦ ਦੂਜੀ ਕਿਸ਼ਤ ਦਾ ਰਾਸ਼ਨ ਵੀ ਬਹੁਤ ਜਲਦ ਹੀ ਭੇਜਿਆ ਜਾਵੇਗਾ। ਰਾਸ਼ਨ ਸਮੱਗਰੀ ਰਵਾਨਾ ਕਰਨ ਵੇਲੇ ਸਰਪੰਚ ਬਲਬੀਰ ਸਿੰਘ ਰਾਏਪੁਰ, ਕੁਲਦੀਪ ਸਿੰਘ ਪ੍ਰਧਾਨ ਕਿਸਾਨ ਵਿੰਗ, ਪੰਚ ਦਿਆਲ ਸਿੰਘ, ਪੰਚ ਰਾਜਵਿੰਦਰ ਸਿੰਘ, ਸਰਬਜੀਤ, ਸਤਪਾਲ ਬਲਾਕ ਸਮਿਤੀ ਮੈਂਬਰ, ਹਰਬੰਸ ਸਿੰਘ ਕਿਸਾਨ ਨੇਤਾ, ਜਸਵੀਰ ਸਿੰਘ ਬਿੱਲਾ, ਰਣਜੀਤ ਸਿੰਘ, ਸੰਨੀ, ਹੁਸਨ ਲਾਲ ਸਾਬਕਾ ਸਰਪੰਚ, ਤਰਨਜੀਤ ਸਿੰਘ ਸਰਪੰਚ ਸਲਾਰਪੁਰ, ਬਲਜਿੰਦਰ ਸਿੰਘ ਬੱਲੂ, ਦਿਆਲ ਸਿੰਘ ਨੰਬਰਦਾਰ, ਇੰਦਰਜੀਤ ਕੁਮਾਰ ਵੀ ਮੌਜੂਦ ਸਨ।
 

Aarti dhillon

This news is Content Editor Aarti dhillon