ਜਲੰਧਰ: ਰੈਪਿਡ ਟੈਸਟਿੰਗ ਦੌਰਾਨ ਡਾਕਟਰ ਸਣੇ 2 ਸ਼ੱਕੀ ਮਰੀਜ਼ ਆਏ ਸਾਹਮਣੇ

04/15/2020 9:27:29 PM

ਜਲੰਧਰ,(ਰੱਤਾ):  ਸ਼ਹਿਰ ਦੇ ਸਿਵਲ ਹਸਪਤਾਲ ’ਚ ਰੈਪਿਡ ਟੈਸਟਿੰਗ ਕਿੱਟ ਪਹੁੰਚਣ ਤੋਂ ਬਾਅਦ ਅਜੇ ਤਕ 17 ਕੋਵਿਡ ਟੈਸਟ ਹੋਏ ਹਨ। ਇਨ੍ਹਾਂ ’ਚੋਂ 2 ਦੀ ਰਿਪੋਰਟ ਸ਼ੱਕੀ ਆਈ ਹੈ, ਜਿਸ ’ਚ ਸਿਵਲ ਹਸਪਤਾਲ ਦਾ ਇਕ ਡਾਕਟਰ ਵੀ ਸ਼ਾਮਲ ਹੈ। ਇਨ੍ਹਾਂ ਦੇ ਹੁਣ ਸਵੈਬ ਟੈਸਟ ਹੋਣਗੇ। ਹਾਲਾਂਕਿ ਮੈਡੀਕਲ ਸਾਈਂਸ ’ਚ ਇਹ ਟੈਸਟ ਸਿਰਫ ਪ੍ਰਿਲੀਮਰੀ ਜਾ ਸਕਰਨਿੰਗ ਟੈਸਟ ਹੀ ਕਹਿਲਾਉਂਦਾ ਹੈ। ਇਸ ਨੂੰ ਕਨਫਰਮੈਟਰੀ ਟੈਸਟ ਨਹੀਂ ਕਿਹਾ ਜਾ ਸਕਦਾ।
 ਰੈਪਿਡ ਟੈਸਟਿੰਗ ਕਿੱਟ ਤੋਂ ਵਿਅਕਤੀ ਦੇ ਬਲੱਡ ਤੋਂ ਐਂਟੀਬਾਡੀ ਟੈਸਟ ਕੀਤਾ ਜਾਂਦਾ ਹੈ, ਜੇਕਰ ਰਿਪੋਰਟ ਆਈ ਜੀ-ਜੀ ਆਉਂਦੀ ਹੈ ਤਾਂ ਉਕਤ ਵਿਅਕਤੀ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਜਾਂਦਾ ਹੈ, ਜਦਕਿ ਜੇਕਰ ਰਿਪੋਰਟ ਆਈ ਜੀ-ਐਮ ਆਉਂਦੀ ਹੈ ਤਾਂ ਉਸ ਨੂੰ ਹਸਪਤਾਲ ’ਚ ਦਾਖਲ ਕਰ ਦਿੱਤਾ ਜਾਂਦਾ ਹੈ।
 

Deepak Kumar

This news is Content Editor Deepak Kumar