ਨਾਬਾਲਗਾ ਨਾਲ ਜਬਰ-ਜ਼ਨਾਹ ਮਾਮਲੇ ''ਚ 4 ਦੋਸ਼ੀਆਂ ਨੂੰ ਉਮਰਕੈਦ

01/09/2020 5:26:43 PM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਬੁੱਲ੍ਹੋਵਾਲ ਦੇ ਅਧੀਨ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ ਨਾਬਾਲਗਾ ਸਕੂਲੀ ਵਿਦਿਆਰਥਣ ਨੂੰ ਵਿਆਹ ਦਾ ਝਾਂਸਾ ਦੇ ਕੇ ਬਹਿਲਾ ਫੁਸਲਾ ਕੇ ਜਬਰ ਜ਼ਨਾਹ ਕਰਨ ਦੇ ਮਾਮਲੇ 'ਚ ਅਦਾਲਤ ਨੇ 4 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ ਅਤੇ ਜ਼ੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜ਼ਿਲਾ ਅਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਨਿਵਾਸੀ ਉੱਚਾਪਿੰਡ ਜ਼ਿਲਾ ਜਲੰਧਰ ਅਤੇ ਮਨਦੀਪ ਸਿੰਘ ਨਿਵਾਸੀ ਚੱਕਰਾਜੂ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ ਦੇ ਨਾਲ-ਨਾਲ 75-75 ਹਜ਼ਾਰ ਰੁਪਏ ਜ਼ੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। 

ਜ਼ੁਰਮਾਨਾ ਅਦਾ ਨਾ ਕਰਨ 'ਤੇ ਦੋਹਾਂ ਦੋਸ਼ੀਆਂ ਨੂੰ ਅਤੇ 6-6 ਮਹੀਨੇ ਕੈਦ ਦੀ ਸਜ਼ਾ ਵੀ ਕੱਟਣੀ ਹੋਵੇਗੀ। ਇਸੇ ਤਰ੍ਹਾਂ ਇਸ ਮਾਮਲੇ 'ਚ 2 ਹੋਰ ਦੋਸ਼ੀਆਂ ਵਿਚ ਸ਼ਾਮਲ ਮਨਜਿੰਦਰ ਸਿੰਘ ਨਿਵਾਸੀ ਪਿੰਡ ਚਕਰਾਜੂ ਸਿੰਘ ਅਤੇ ਤਰਣਜੀਤ ਸਿੰਘ ਉਰਫ ਤਰਨਾ ਨਿਵਾਸੀ ਪਿੰਡ ਕੰਦੋਲਾ ਜ਼ਿਲਾ ਜਲੰਧਰ ਨੂੰ ਵੀ ਦੋਸ਼ੀ ਕਰਾਰ ਦਿੰਦੇ ਹੋਏ ਅਦਾਲਤ ਨੇ 7-7 ਸਾਲ ਦੀ ਕੈਦ ਦੇ ਨਾਲ-ਨਾਲ 26-26 ਹਜ਼ਾਰ ਰੁਪਏ ਜ਼ੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜ਼ੁਰਮਾਨਾ ਅਦਾ ਨਾ ਕਰਨ 'ਤੇ ਦੋਹਾਂ ਦੋਸ਼ੀਆਂ ਨੂੰ ਢਾਈ-ਢਾਈ ਮਹੀਨੇ ਕੈਦ ਦੀ ਸਜ਼ਾ ਹੋਰ ਕੱਟਣੀ ਹੋਵੇਗੀ।

ਜਬਰ-ਜ਼ਨਾਹ ਦੇ ਬਾਅਦ ਮੂਵੀ ਤਿਆਰ ਕਰਕੇ ਦਿੰਦੇ ਸਨ ਧਮਕੀ
ਵਰਨਣਯੋਗ ਹੈ ਕਿ 22 ਜੂਨ 2018 ਨੂੰ ਬੁੱਲ੍ਹੋਵਾਲ ਪੁਲਸ ਦੇ ਸਾਹਮਣੇ 9ਵੀਂ ਜਮਾਤ 'ਚ ਪੜ੍ਹਨ ਵਾਲੀ ਵਿਦਿਆਰਥਣ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀਆਂ ਦੇ ਖਿਲਾਫ ਧਾਰਾ 376, 323 ਅਤੇ 365 ਦੇ ਨਾਲ-ਨਾਲ ਪਾਸਕੋ ਐਕਟ ਦੇ ਅਧੀਨ ਕੇਸ ਦਰਜ ਕੀਤਾ ਸੀ। ਪੀੜਤਾ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਜਲੰਧਰ ਜ਼ਿਲੇ ਦੇ ਉੱਚਾਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਹਾਇਪੁਰ ਪਿੰਡ ਦੇ ਬਾਹਰ ਇਕ ਟਿਊਬਵੈਲ 'ਤੇ ਲੈ ਜਾਕੇ ਜਬਰ ਜ਼ਨਾਹ ਕੀਤਾ। ਬਾਅਦ 'ਚ ਨਸਰਾਲਾ ਦੇ ਨੇੜੇ ਇਕ ਦੁਕਾਨ 'ਤੇ ਮੂਵੀ ਵਿਖਾ ਧਮਕੀ ਦਿੱਤੀ ਕਿ ਕਿਸੇ ਨੂੰ ਦੱਸਿਆ ਤਾਂ ਬਦਨਾਮ ਕਰ ਦੇਵਾਂਗੇ।

shivani attri

This news is Content Editor shivani attri