ਜਬਰ-ਜ਼ਨਾਹ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲਾ 3 ਦਿਨਾਂ ਦੇ ਰਿਮਾਂਡ ''ਤੇ

06/17/2019 5:45:00 PM

ਜਲੰਧਰ (ਵਰੁਣ)— ਗੜ੍ਹਾ 'ਚ ਰਹਿਣ ਵਾਲੀ ਔਰਤ ਨਾਲ ਜਬਰ-ਜ਼ਨਾਹ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਨੰ. 7 ਦੀ ਪੁਲਸ ਨੇ 3 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਮੁਲਜ਼ਮ ਦਾ ਮੋਬਾਇਲ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ, ਜਿਸ ਨੂੰ ਹੁਣ ਲੈਬ 'ਚ ਭੇਜਿਆ ਜਾਵੇਗਾ। ਪੁਲਸ ਦਾ ਕਹਿਣਾ ਹੈ ਕਿ ਬਲੈਕਮੇਲ ਕਰਕੇ ਔਰਤ ਕੋਲੋਂ ਲਏ ਗਏ ਪੈਸੇ ਤੇ ਗਹਿਣੇ ਵੀ ਰਿਕਵਰ ਕੀਤੇ ਜਾਣਗੇ। ਥਾਣਾ ਨੰ. 7 ਦੇ ਮੁਖੀ ਨਵੀਨ ਪਾਲ ਨੇ ਦੱਸਿਆ ਕਿ ਮੁਲਜ਼ਮ ਅਜੇ ਮੋਬਾਇਲ 'ਚ ਲੁਕਾ ਕੇ ਰੱਖੀ ਵੀਡੀਓ ਬਾਰੇ ਨਹੀਂ ਦੱਸ ਰਿਹਾ, ਜਿਸ ਲਈ ਮੋਬਾਇਲ ਨੂੰ ਲੈਬ 'ਚ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਿਮਾਂਡ ਖਤਮ ਹੋਣ ਤੋਂ ਪਹਿਲਾਂ ਜਾਨ ਮਸੀਹ ਉਰਫ ਜੌਨੀ ਕੋਲੋਂ ਲੜਕੀ ਦੇ ਗਹਿਣੇ ਤੇ ਕੈਸ਼ ਬਰਾਮਦ ਕੀਤਾ ਜਾਵੇਗਾ। ਇਹ ਵੀ ਪਤਾ ਲੱਗਾ ਕਿ ਜੌਨੀ ਨੇ ਕੁਝ ਗਹਿਣਿਆਂ ਨੂੰ ਵੇਚ ਦਿੱਤਾ ਹੈ।

ਦੱਸ ਦੇਈਏ ਕਿ ਗੜ੍ਹਾ ਇਲਾਕੇ ਦੀ ਰਹਿਣ ਵਾਲੀ ਵਿਆਹੁਤਾ ਨੇ ਦੋਸ਼ ਲਾਏ ਸਨ ਕਿ ਜਿੱਥੇ ਉਹ ਜੌਬ ਕਰਦੀ ਸੀ, ਉਸ ਦੇ ਨੇੜੇ ਹੀ ਨਿੱਜੀ ਕੰਪਨੀ 'ਚ ਕੰਮ ਕਰਨ ਵਾਲਾ ਜੌਨ ਮਸੀਹ ਉਰਫ ਜੌਨੀ ਵਾਸੀ ਭੋਗਪੁਰ ਆਪਣੀ ਭੈਣ ਨੂੰ ਮਿਲਵਾਉਣ ਬਹਾਨੇ ਉਸ ਨੂੰ ਆਪਣੇ ਘਰ ਲੈ ਗਿਆ ਸੀ। ਉਥੇ ਜੌਨੀ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਵੀਡੀਓ ਬਣਾ ਕੇ ਬਲੈਕਮੇਲ ਕਰਕੇ ਡੇਢ ਲੱਖ ਰੁਪਏ ਅਤੇ ਗਹਿਣ ਹੜੱਪ ਲਏ। ਥਾਣਾ ਨੰ. 7 ਦੀ ਪੁਲਸ ਨੇ ਜੌਨੀ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਲਾਡੋਵਾਲੀ ਰੋਡ ਤੋਂ ਗ੍ਰਿਫਤਾਰ ਕੀਤਾ ਸੀ।

shivani attri

This news is Content Editor shivani attri