ਜਲੰਧਰ ਦੇ ਰੈਣਕ ਬਾਜ਼ਾਰ ’ਚ ਚੋਰੀ ਕਰਦੀਆਂ ਬੀਬੀਆਂ ਨੂੰ ਪਿਆ ਘੇਰਾ, ਸ਼ਰੇਆਮ ਹੋਈ ਛਿੱਤਰ-ਪਰੇਡ

01/31/2021 1:07:04 PM

ਜਲੰਧਰ (ਜ. ਬ.)– ਥਾਣਾ ਨੰਬਰ 4 ਦੀ ਹੱਦ ਵਿਚ ਪੈਂਦੇ ਰੈਣਕ ਬਾਜ਼ਾਰ ਵਿਚ ਸ਼ਨੀਵਾਰ ਸ਼ਾਮ ਇਕ ਔਰਤ ਨੇ ਪਰਸ ਚੋਰੀ ਕਰਨ ਦੇ ਦੋਸ਼ ਵਿਚ 2 ਔਰਤਾਂ ਨਾਲ ਕੁੱਟਮਾਰ ਕੀਤੀ, ਹਾਲਾਂਕਿ ਇਸ ਘਟਨਾ ਬਾਰੇ ਥਾਣੇ ਵਿਚ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਭਾਰਗਵ ਕੈਂਪ ’ਚ ਨਸ਼ੇ ਦੇ ਆਦੀ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ

ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਅਨੁਸਾਰ ਪਿੰਡ ਬੱਲਾਂ ਦੀ ਰਹਿਣ ਵਾਲੀ ਸੁਰਿੰਦਰ ਕੌਰ ਰੈਣਕ ਬਾਜ਼ਾਰ ਵਿਚ ਦੇਰ ਸ਼ਾਮ ਸ਼ਾਪਿੰਗ ਲਈ ਆਈ ਸੀ। ਇਥੇ 2 ਅਣਪਛਾਤੀਆਂ ਔਰਤਾਂ ਪਹਿਲਾਂ ਤਾਂ ਉਸ ਦੇ ਆਸ-ਪਾਸ ਅਜੀਬੋ-ਗਰੀਬ ਹਰਕਤਾਂ ਕਰਦੀਆਂ ਰਹੀਆਂ ਅਤੇ ਕੁਝ ਸਮਾਂ ਬੀਤਦੇ ਹੀ ਇਕ ਮੁਲਜ਼ਮ ਔਰਤ ਉਸ ਦੇ ਪਤੀ ਦਾ ਛੋਟਾ ਪਰਸ ਚੋਰੀ ਕਰਕੇ ਉਥੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : ਮੋਰਿੰਡਾ ਵਿਖੇ ਪੋਲਟਰੀ ਫਾਰਮ ਵਿਚੋਂ ਮਿਲੀਆਂ ਦੋ ਲਾਸ਼ਾਂ, ਇਲਾਕੇ ਵਿਚ ਫੈਲੀ ਸਨਸਨੀ

ਜਦੋਂ ਸੁਰਿੰਦਰ ਕੌਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਪਿੱਛਾ ਕੀਤਾ ਅਤੇ ਦੋਵੇਂ ਬੀਬੀਆਂ ਨੂੰ ਟਿੱਕੀਆਂ ਵਾਲੇ ਚੌਕ ਨੇੜੇ ਕਾਬੂ ਕਰ ਲਿਆ ਅਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ

ਸੂਚਨਾ ਮਿਲਦੇ ਹੀ ਥਾਣਾ ਨੰਬਰ 4 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਔਰਤਾਂ ਨੂੰ ਥਾਣੇ ਵਿਚ ਲੈ ਆਈ। ਥਾਣੇ ਵਿਚ ਜਾ ਕੇ ਔਰਤ ਨੂੰ ਉਸ ਦਾ ਸਾਰਾ ਸਾਮਾਨ ਵਾਪਸ ਮਿਲ ਗਿਆ, ਜਿਸ ਕਾਰਣ ਉਸਨੇ ਕੋਈ ਕਾਰਵਾਈ ਨਹੀਂ ਕਰਵਾਈ।

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਸਿੰਘੂ ਸਰਹੱਦ ਤੋਂ ਵਾਪਸ ਪਰਤ ਰਹੇ ਪਟਿਆਲਾ ਦੇ ਕਿਸਾਨ ਦੀ ਹਾਦਸੇ ’ਚ ਮੌਤ

shivani attri

This news is Content Editor shivani attri