ਰਾਮਨੌਮੀ ਉਤਸਵ ਕਮੇਟੀ ਨੇ ਕੱਢੀ ਪ੍ਰਭਾਤਫੇਰੀ

03/13/2020 4:31:12 PM

ਜਲੰਧਰ (ਸੋਨੂੰ): ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵਲੋਂ ਸ੍ਰੀ ਵਿਜੇ ਚੋਪੜਾ ਦੀ ਅਗਵਾਈ 'ਚ ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੇ ਪ੍ਰਕਾਸ਼ ਉਤਸਵ 'ਤੇ 2 ਅਪ੍ਰੈਲ ਨੂੰ ਦੁਪਹਿਰ 1 ਵਜੇ ਸ੍ਰੀ ਰਾਮ ਚੌਕ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਸਬੰਧੀ ਕਮੇਟੀ ਵਲੋਂ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਅਤੇ ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ 13 ਮਾਰਚ ਨੂੰ ਪੰਜਵੀਂ ਪ੍ਰਭਾਤਫੇਰੀ ਸੈਦਾ ਗੇਟ ਤੋਂ ਕੱਢੀ ਗਈ।

PunjabKesari

ਇਲਾਕਾ ਨਿਵਾਸੀਆਂ ਵਲੋਂ ਪ੍ਰਭੂ ਸ਼੍ਰੀ ਰਾਮ ਭਗਤਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਪ੍ਰਸਾਦ ਦਿੱਤਾ ਗਿਆ। ਪ੍ਰਭਾਤਫੇਰੀ 'ਚ ਕਰਨ ਕ੍ਰਿਸ਼ਨ ਦਾਸ, ਰੋਹਿਤ ਖੁਰਾਣਾ ਲਾਡਲੀ ਕੀਰਤਨ ਮੰਡਲ ਜੈਨ ਮਾਰਕਿਟ ਕੱਪੜੇ ਵਾਲੇ, ਮੁਕੁਲ ਘਈ, ਵਿੱਕੀ ਘਈ ਸ਼੍ਰੀ ਰਾਧਾ ਕ੍ਰਿਪਾ ਕੀਰਤਨ ਮੰਡਲ ਪੰਜਪੀਰ ਗੋਪਾਲ ਮੰਦਰ ਆਦਿ ਭਗਤਾਂ ਵਲੋਂ ਪ੍ਰਭੂ ਸ਼੍ਰੀ ਰਾਮ ਮਹਿਮਾ ਦਾ ਗੁਣਗਾਣ ਕੀਤਾ ਗਿਆ।


Shyna

Content Editor

Related News