ਬੜਿੰਗ ਇਲਾਕੇ ਦੇ ਰਾਮ ਨਗਰ ’ਚ ਕੱਟੀ ਨਾਜਾਇਜ਼ ਕਾਲੋਨੀ ਨੂੰ ਨਿਗਮ ਨੇ ਤੋੜਿਆ

04/29/2022 10:31:19 AM

ਜਲੰਧਰ (ਖੁਰਾਣਾ)– ਕਾਂਗਰਸ ਦੇ ਕਾਰਜਕਾਲ ਦੌਰਾਨ ਦੀਪ ਨਗਰ, ਭੀਮਜੀ ਪੈਲੇਸ ਦੇ ਨੇੜੇ ਅਤੇ ਬੜਿੰਗ ਇਲਾਕੇ ਵਿਚ ਦਰਜਨਾਂ ਨਾਜਾਇਜ਼ ਕਾਲੋਨੀਆਂ ਕੱਟੀਆਂ ਗਈਆਂ ਸਨ, ਜਿਨ੍ਹਾਂ ਬਾਰੇ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਨਿਗਮ ਅਧਿਕਾਰੀਆਂ ਨੇ ਉਨ੍ਹਾਂ ’ਤੇ ਕਦੀ ਕਾਰਵਾਈ ਨਹੀਂ ਕੀਤੀ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਣ ਤੋਂ ਬਾਅਦ ਇਸ ਇਲਾਕੇ ਵਿਚ ਨਾਜਾਇਜ਼ ਢੰਗ ਨਾਲ ਪੈਦਾ ਹੋ ਚੁੱਕੀਆਂ ਕਾਲੋਨੀਆਂ ਦੀ ਸ਼ਾਮਤ ਆ ਰਹੀ ਹੈ। ਵੀਰਵਾਰ ਨਗਰ ਨਿਗਮ ਦੀ ਟੀਮ ਨੇ ਬੜਿੰਗ ਦੇ ਰਾਮ ਨਗਰ ਵਿਚ ਨਾਜਾਇਜ਼ ਢੰਗ ਨਾਲ ਕੱਟੀਆਂ ਕਾਲੋਨੀਆਂ ਨੂੰ ਤੋੜ ਦਿੱਤਾ ਅਤੇ ਪਾਏ ਗਏ ਸੀਵਰੇਜ ਸਿਸਟਮ ਤੇ ਇੰਟਰਲਾਕਿੰਗ ਟਾਈਲਾਂ ਵਾਲੀ ਸੜਕ ਨੂੰ ਉਖਾੜ ਦਿੱਤਾ ਗਿਆ। ਇਹ ਕਾਰਵਾਈ ਏ. ਟੀ. ਪੀ. ਰਵਿੰਦਰ ਦੀ ਦੇਖ-ਦੇਖ ਵਿਚ ਹੋਈ।

ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

ਕਮਿਸ਼ਨਰ ਨੇ 10 ਹੋਰ ਕਾਲੋਨੀਆਂ ਅਤੇ ਬਿਲਡਿੰਗਾਂ ਨੂੰ ਡਿਮੋਲਿਸ਼ ਕਰਨ ਦੇ ਦਿੱਤੇ ਨਿਰਦੇਸ਼
ਇਸੇ ਵਿਚਕਾਰ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ 10 ਹੋਰ ਫਾਈਲਾਂ ਨੂੰ ਕਲੀਅਰ ਕੀਤਾ, ਜਿਹੜੀਆਂ ਨਾਜਾਇਜ਼ ਕਾਲੋਨੀਆਂ ਅਤੇ ਨਾਜਾਇਜ਼ ਬਿਲਡਿੰਗਾਂ ਨਾਲ ਸਬੰਧਤ ਸਨ। ਇਨ੍ਹਾਂ ਨੂੰ ਡਿਮੋਲਿਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਗਰ ਨਿਗਮ ਦੇ ਅਧਿਕਾਰੀ 60-70 ਬਿਲਡਿੰਗਾਂ ਦੀ ਸੂਚੀ ਤਿਆਰ ਕਰ ਚੁੱਕੇ ਹਨ ਪਰ ਅਜੇ ਤੱਕ ਵਧੇਰੇ ਬਿਲਡਿੰਗਾਂ ’ਤੇ ਸੀਲਿੰਗ ਜਾਂ ਡਿਮੋਲਿਸ਼ਨ ਦੀ ਕਾਰਵਾਈ ਨਹੀਂ ਕੀਤੀ ਗਈ।

ਅਗਰਵਾਲ ਹਸਪਤਾਲ ਵਿਰੁੱਧ ਫਿਰ ਧਰਨਾ ਲਾਉਣ ਦੀ ਤਿਆਰੀ
ਇਸੇ ਵਿਚਕਾਰ ਯੂਥ ਆਗੂ ਅਭਿਸ਼ੇਕ ਬਖਸ਼ੀ ਨੇ ਐਲਾਨ ਕੀਤਾ ਕਿ ਜੇ. ਪੀ. ਨਗਰ ਦੇ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੇ ਅਗਰਵਾਲ ਹਸਪਤਾਲ ਨੂੰ ਜਲੰਧਰ ਨਿਗਮ ਵੱਲੋਂ ਸੀਲ ਨਹੀਂ ਕੀਤਾ ਜਾ ਰਿਹਾ, ਜਦੋਂ ਕਿ ਸੀਲਿੰਗ ਆਰਡਰ ਕੱਢੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਿਗਮ ਕਮਿਸ਼ਨਰ ਨੇ 26 ਅਪ੍ਰੈਲ ਤੱਕ ਦਾ ਸਮਾਂ ਮੰਗਿਆ ਸੀ ਪਰ ਉਸ ਦੇ ਬੀਤ ਜਾਣ ਤੋਂ ਬਾਅਦ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਲਈ ਦੁਬਾਰਾ ਨਿਗਮ ਆ ਕੇ ਧਰਨਾ ਲਾਇਆ ਜਾਵੇਗਾ।

ਇਹ ਵੀ ਪੜ੍ਹੋ: ਐਕਸ਼ਨ ’ਚ ਪੰਚਾਇਤ ਮੰਤਰੀ ਧਾਲੀਵਾਲ, ਮੋਹਾਲੀ ਵਿਖੇ ਰੇਡ ਕਰ ਸਰਕਾਰੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News