ਰਾਜਾ ਗਾਰਡਨ ਦੀ ਕੋਠੀ ’ਚ ਜੂਆ ਖੇਡਦੇ ਬੁਕੀ ਵਿਸ਼ਾਲ ਵਿਸ਼ੂ ਸਮੇਤ 7 ਜੁਆਰੀ ਗ੍ਰਿਫਤਾਰ

06/23/2020 12:44:47 PM

ਜਲੰਧਰ (ਵਰੁਣ)– ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਰਾਜਾ ਗਾਰਡਨ ਸਥਿਤ ਇਕ ਕੋਠੀ ਵਿਚ ਰੇਡ ਕਰ ਕੇ ਬੁਕੀ ਵਿਸ਼ਾਲ ਅਰੋੜਾ ਉਰਫ ਵਿਸ਼ੂ ਪੁੱਤਰ ਮੋਹਨ ਲਾਲ ਨਿਵਾਸੀ ਜਲੰਧਰ ਹਾਈਟਸ ਸਮੇਤ 7 ਨੌਜਵਾਨਾਂ ਨੂੰ ਜੂਆ ਖੇਡਦੇ ਹੋਏ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਤੋਂ 68,700 ਰੁਪਏ ਅਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਗਏ ਹਨ। ਇਨ੍ਹਾਂ ਮੁਲਜ਼ਮਾਂ ਵਿਚ ਲਵਲੀ ਵਾਲੀਆ ਵੀ ਸ਼ਾਮਲ ਹੈ। ਸਾਰਿਆਂ ਦੇ ਖਿਲਾਫ ਕੇਸ ਦਰਜ ਕਰ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਅਸ਼ਵਨੀ ਨੰਦਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਰਾਜਾ ਗਾਰਡਨ ਸਥਿਤ ਇਕ ਕੋਠੀ ਵਿਚ ਰੇਡ ਕੀਤੀ ਸੀ।

‘ਆਈ ਲਵ ਯੂ’ ਕਹਿਣ ਲਈ ਹਾਰਨ ਵਜਾਉਂਦੇ ਹਨ ‘ਕਾਹਿਰਾ’ ਦੇ ਡਰਾਈਵਰ

ਸੂਚਨਾ ਸੀ ਕਿ ਉਕਤ ਕੋਠੀ ਵਿਚ ਲੋਕ ਜੂਆ ਖੇਡ ਰਹੇ ਹਨ, ਜਿਸ ਤੋਂ ਬਾਅਦ ਪੁਲਸ ਟੀਮ ਨੇ ਪੂਰੀ ਕੋਠੀ ਦੀ ਘੇਰਾਬੰਦੀ ਕਰ ਕੇ ਅੰਦਰ ਜੂਆ ਖੇਡ ਰਹੇ ਸੰਦੀਪ ਵਧਵਾ ਪੁੱਤਰ ਸਤਪਾਲ ਨਿਵਾਸੀ ਰਾਜਾ ਗਾਰਡਨ, ਮਨਜਿੰਦਰ ਵਾਲੀਆ ਉਰਫ ਲਵਲੀ ਪੁੱਤਰ ਤੇਜਿੰਦਰ ਸਿੰਘ ਨਿਵਾਸੀ ਪੱਕਾ ਬਾਗ, ਵਿਸ਼ਾਲ ਅਰੋੜਾ ਉਰਫ ਵਿਸ਼ੂ ਅਰੋੜਾ ਪੁੱਤਰ ਮੋਹਨ ਲਾਲ ਨਿਵਾਸੀ ਜਲੰਧਰ ਹਾਈਟਸ-2, ਸੰਜੇ ਪੁੱਤਰ ਸੁਭਾਸ਼ ਖੁਰਾਣਾ ਨਿਵਾਸੀ ਗੁਰੂ ਨਾਨਕਪੁਰਾ ਵੈਸਟ, ਸਾਜਨ ਸਿੱਕਾ ਪੁੱਤਰ ਰਾਕੇਸ਼ ਨਿਵਾਸੀ ਇਸਲਾਮਾਬਾਦ ਮੁਹੱਲਾ, ਰਿੱਕੀ ਪੁੱਤਰ ਅਨਿਲ ਨਿਵਾਸੀ ਈਸ਼ਵਰ ਪੁਰੀ ਕਾਲੋਨੀ, ਸਾਹਿਲ ਸਰਵਾਨ ਪੁੱਤਰ ਰਾਜੇਸ਼ ਨਿਵਾਸੀ ਜਲੰਧਰ ਕੈਂਟ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਤਾਸ਼ ਦੇ ਪੱਤੇ ਅਤੇ 68,700 ਰੁਪਏ ਬਰਾਮਦ ਕੀਤੇ ਹਨ। ਉਨ੍ਹਾਂ ਦੀਆਂ ਗੱਡੀਆਂ ਵੀ ਪੁਲਸ ਨੇ ਜ਼ਬਤ ਕਰ ਲਈਆਂ ਹਨ।

ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ

ਦੱਸ ਦੇਈਏ ਕਿ ਵਿਸ਼ਾਲ ਅਰੋੜਾ ਉਰਫ ਵਿਸ਼ੂ ਜਲੰਧਰ ਦਾ ਕਾਫੀ ਬਦਨਾਮ ਬੁਕੀ ਹੈ, ਜਿਸ ਨੇ ਆਪਣੇ ਲਾਲਚ ਲਈ ਅਨੇਕਾਂ ਪਰਿਵਾਰ ਵੀ ਉਜਾੜ ਦਿੱਤੇ ਹਨ, ਜਦਕਿ ਹੁਣ ਕੋਰੋਨਾ ਵਾਇਰਸ ਕਾਰਣ ਕ੍ਰਿਕਟ ਬੰਦ ਹੈ ਪਰ ਇਹ ਆਪਣੇ ਪੈਰ ਜੂਏ ਦੇ ਅੱਡਿਆਂ ਵਿਚ ਪਸਾਰ ਰਿਹਾ ਹੈ। ਵਿਸ਼ੂ ਦੇ ਇਸ ਸਮੇਂ ਸ਼ਹਿਰ ਵਿਚ ਕਈ ਥਾਵਾਂ ’ਤੇ ਜੂਏ ਦੇ ਅੱਡੇ ਵੀ ਚੱਲ ਰਹੇ ਹਨ, ਜਿਸ ਬਾਰੇ ਪੁਲਸ ਵੀ ਬੇਖਬਰ ਹੈ। ਇਹ ਵੀ ਪਤਾ ਲੱਗਾ ਹੈ ਕਿ ਕਈ ਲੋਕ ਇਨ੍ਹਾਂ ਜੁਆਰੀਆਂ ਦੇ ਹੱਕ ਵਿਚ ਆਏ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਲਗਾਤਾਰ ਪ੍ਰੈਸ਼ਰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਕੋਰੋਨਾ ਮਰੀਜ਼ਾਂ ਲਈ ਦਿੱਲੀ 'ਚ ਬਣ ਰਿਹੈ ਦੁਨੀਆਂ ਦਾ ਸਭ ਤੋਂ ਵੱਡਾ ਇਕਾਂਤਵਾਸ ਕੇਂਦਰ (ਵੀਡੀਓ)


rajwinder kaur

Content Editor

Related News