ਸਾਬਕਾ ਵਿਧਾਇਕ ਗੁਪਤਾ ਨੂੰ ਸੈਂਕੜੇ ਸਿਆਸੀ ਤੇ ਸਮਾਜਿਕ ਨੁਮਾਇੰਦਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ

02/13/2020 4:08:28 PM

ਜਲੰਧਰ (ਚੋਪੜਾ)— ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ (85) ਦਾ ਮੰਗਲਵਾਰ ਦੇਰ ਰਾਤ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਹਰਨਾਮਦਾਸਪੁਰਾ ਸ਼ਮਸ਼ਾਨਘਾਟ 'ਚ ਹੋਇਆ, ਜਿਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਸਿਆਸੀ, ਸਮਾਜਕ ਅਤੇ ਧਾਰਮਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਵ. ਗੁਪਤਾ ਦੇ ਵੱਡੇ ਬੇਟੇ ਪਵਨ ਗੁਪਤਾ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਦਿੱਤੀ।

ਇਸ ਮੌਕੇ ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਅਤੇ ਸਾਬਕਾ ਮੇਅਰ ਜੈਕਿਸ਼ਨ ਸੈਣੀ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਮੇਅਰ ਜਗਦੀਸ਼ ਰਾਜ ਰਾਜਾ, ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮ ਦੇ ਵਾਈਸ ਚੇਅਰਮੈਨ ਬੌਬੀ ਸਹਿਗਲ, ਇਕਬਾਲ ਸਿੰਘ ਅਰਨੇਜਾ (ਸੈਫਰਨ ਮਾਲ), ਸੋਮਨਾਥ ਅਰੋੜਾ (ਅਰੋੜਾ ਪ੍ਰਾਈਮ ਟਾਵਰ), ਬਖਸ਼ੀਸ਼ ਸਿੰਘ ਬੇਦੀ, ਕੌਂਸਲਰ ਬੰਟੀ ਨੀਲਕੰਠ, ਕੌਂਸਲਰ ਸੁਸ਼ੀਲ ਕਾਲੀਆ, ਕੌਂਸਲਰ ਤਰਸੇਮ ਲੱਖਾ, ਕੌਂਸਲਰਪਤੀ ਪ੍ਰੀਤ ਖਾਲਸਾ, ਕੌਂਸਲਰ ਬਚਨ ਲਾਲ, ਗਊ ਸੇਵਾ ਕਮਿਸ਼ਨ ਦੇ ਮੈਂਬਰ ਅਸ਼ੋਕ ਗੁਪਤਾ, ਸਰਦਾਰੀ ਲਾਲ ਭਗਤ, ਅੰਮ੍ਰਿਤ ਖੋਸਲਾ, ਮਹਿੰਦਰ ਸਿੰਘ ਗੁੱਲੂ, ਅਸ਼ਵਨੀ ਚੋਪੜਾ, ਪੁਨੀਤ ਚੋਪੜਾ, ਸੁਰਿੰਦਰ ਚੌਧਰੀ, ਐਡਵੋਕੇਟ ਮੁਨੀਸ਼ ਸਹਿਗਲ, ਟੋਨੂੰ ਜਿੰਦਲ, ਬਲਾਕ ਕਾਂਗਰਸ ਦੇ ਪ੍ਰਧਾਨ ਜਗਜੀਤ ਸਿੰਘ ਕੰਬੋਜ, ਅਨਮੋਲ ਗਰੋਵਰ, ਅਵਿਨਾਸ਼ ਚੱਢਾ, ਕਮਲਜੀਤ ਸਿੰਘ ਭਾਟੀਆ, ਜਗਦੀਪ ਸਿੰਘ ਸੋਨੂੰ, ਅਰੁਣ ਵਾਲੀਆ, ਰਮੇਸ਼ ਸਹਿਗਲ, ਪਵਨ ਭੋਡੀ, ਐੱਚ. ਪੀ. ਸਿੰਘ, ਪ੍ਰਿੰਸ ਮਿਗਲਾਨੀ, ਆਗਿਆਪਾਲ ਚੱਢਾ, ਚੌਧਰੀ ਰਾਮ ਕੁਮਾਰ, ਰਵਿੰਦਰ ਧੀਰ, ਸ਼ਿਵ ਦਿਆਲ ਚੁੱਘ, ਬੱਬੂ ਸਿਡਾਨਾ, ਨੀਲਮ ਗੋਗੀ ਆਦਿ ਵੀ ਮੌਜੂਦ ਸਨ। ਸਵ. ਗੁਪਤਾ ਦਾ ਰਸਮ ਚੌਥਾ 14 ਫਰਵਰੀ ਨੂੰ ਸਵੇਰੇ 8.30 ਵਜੇ ਹੋਵੇਗਾ।


shivani attri

Content Editor

Related News