ਮੀਂਹ ਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਦਾ ਭਾਰੀ ਨੁਕਸਾਨ

03/13/2020 6:50:55 PM

ਟਾਂਡਾ ਉੜਮੁੜ,(ਪਰਮਜੀਤ ਸਿੰਘ ਮੋਮੀ) : ਇਲਾਕੇ 'ਚ ਅੱਜ ਸ਼ਾਮ ਹੋਈ ਭਾਰੀ ਗੜੇਮਾਰੀ ਅਤੇ ਬਾਰਿਸ਼ ਕਾਰਨ ਹਾੜ੍ਹੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਕ ਅੱਜ ਸ਼ਾਮ ਤੇਜ਼ ਬਾਰਿਸ਼ ਅਤੇ ਗੜੇਮਾਰੀ ਕਾਰਨ ਪਹਿਲਾਂ ਤੋਂ ਹੀ ਕਣਕਾਂ 'ਚ ਖ਼ਰਾਬ ਹਾਲਤ 'ਚ ਖੜ੍ਹੀ ਕਣਕ ਦੀ ਫਸਲ ਵੀ ਅੱਜ ਪੂਰੀ ਤਰ੍ਹਾਂ ਵਿਛ ਗਈ ਅਤੇ ਬੀਤੇ ਦਿਨੀਂ ਤੇ ਸਵੇਰੇ ਆਏ ਭਾਰੀ ਤੂਫਾਨ ਕਾਰਨ ਇਲਾਕੇ ਅੰਦਰ ਭਾਰੀ ਤਬਾਹੀ ਮਚੀ। ਜਿਸ ਦੌਰਾਨ ਸੜਕਾਂ 'ਤੇ ਦਰੱਖਤ ਆਮ ਹੀ ਟੁੱਟੇ ਦੇਖੇ ਗਏ ਅਤੇ ਇਲਾਕੇ ਅੰਦਰ ਬਿਜਲੀ ਸਪਲਾਈ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ।  
ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਬਰਸਾਤ ਅਤੇ ਗੜੇਮਾਰੀ ਕਾਰਨ ਹੋਈ ਫ਼ਸਲ ਦਾ ਜਾਇਜ਼ਾ ਲੈ ਕੇ ਪ੍ਰਭਾਵਿਤ ਕਿਸਾਨਾਂ ਨੂੰ ਇਸ ਦਾ ਮੁਆਵਜ਼ਾ ਦੇਵੇ ਕਿਉਂਕਿ ਸੂਬੇ ਦਾ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ 'ਚੋਂ ਲੰਘ ਰਿਹਾ ਹੈ। ਜਦੋਂ ਤੱਕ ਭਾਰੀ ਬਾਰਿਸ਼ ਅਤੇ ਗੜੇਮਾਰੀ ਜਾਰੀ ਰਹੀ ਤਦ ਤਕ ਲੋਕ ਪਰਮਾਤਮਾ ਅੱਗੇ ਦੁਆ ਕਰਦੇ ਰਹੇ ਕਿ ਬਾਰਿਸ਼ ਜਲਦ ਤੋਂ ਜਲਦ ਰੁਕ ਜਾਵੇ।